ਪੰਜਾਬ, 20 ਮਾਰਚ (ਆਪਣਾ ਪੰਜਾਬੀ ਡੈਸਕ): ਕੇਂਦਰ ਸਰਕਾਰ ਨੇ ਆਈਵੀਐਫ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਦੇ ਭਰਾ ਦੇ ਜਨਮ ਸਬੰਧੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਉਮਰ ਨੇ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਹ ਕਥਿਤ ਤੌਰ ‘ਤੇ 58 ਸਾਲ ਦੀ ਹੈ, ਕਾਨੂੰਨ ਅਨੁਸਾਰ ਆਈਵੀਐਫ ਤਕਨੀਕ ਦੀ ਵਰਤੋਂ ਕਰਨ ਲਈ ਉਮਰ ਸੀਮਾ 50 ਤੋਂ ਵੱਧ ਹੈ। ਕੇਂਦਰ ਤੋਂ ਇਸ ਮਾਮਲੇ ‘ਤੇ ਸਪੱਸ਼ਟੀਕਰਨ ਮੰਗਿਆ ਹੈ।