ਪਟਿਆਲਾ, 27 ਫਰਵਰੀ(ਆਪਣਾ ਪੰਜਾਬੀ ਡੈਸਕ): ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਲਈ ਪਿੰਡ ਅਜਨੌਦਾ ਕਲਾਂ ਵਿੱਚ ਸਵੀਪ ਪਟਿਆਲਾ ਵੱਲੋਂ ਇਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ੍ਰੀ ਸਵਿੰਦਰ ਰੇਖੀ ਅਤੇ ਪਿੰਡ ਦੇ ਪਤਵੰਤਿਆਂ ਦੁਆਰਾ ਝੰਡੀ ਦੇ ਕੇ ਪਿੰਡ ਲਈ ਰਵਾਨਾ ਕੀਤਾ ਗਿਆ। ਇਸ ਰੈਲੀ ਸਮੇਂ ਸਵੀਪ ਟੀਮ ਵੱਲੋਂ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਸਬੰਧੀ ਜਾਗਰੂਕ ਕੀਤਾ ਅਤੇ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਚੋਣਾ ਵਿੱਚ 100 ਫ਼ੀਸਦੀ ਭਾਗੀਦਾਰੀ ਲਈ ਪ੍ਰੇਰਤ ਕੀਤਾ। ਪਿੰਡ ਵਾਸੀਆਂ ਨੂੰ ਇਸ ਸਮੇਂ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ ਰਜਿਸਟ੍ਰੇਸ਼ਨ ਲਈ ਆਨ ਲਾਈਨ ਅਤੇ ਆਫ਼ ਲਾਇਨ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਚੋਣ ਵਿਭਾਗ ਦੀਆਂ ਐਪਸ ਅਤੇ ਵੋਟਰ ਹੈਲਪ ਲਾਈਨ ਨੰਬਰ 1950 ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਰੈਲੀ ਦੌਰਾਨ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਮੋਹਿਤ ਕੌਸ਼ਲ ਅਤੇ ਸਵੀਪ ਟੀਮ ਦੇ ਬਰਿੰਦਰ ਸਿੰਘ, ਅਵਤਾਰ ਸਿੰਘ, ਬੀਐਲ ਓ ਮਨਪ੍ਰੀਤ ਸਿੰਘ, ਗੁਰਨਾਮ ਸਿੰਘ, ਕੇਸਰ ਸਿੰਘ, ਨਾਹਰ ਸਿੰਘ, ਸੁਖਪਾਲ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਰਿੰਕੂ ਪੰਚ ਅਤੇ ਪਿੰਡ ਦੇ ਹੋਰ ਵੀ ਨਾਗਰਿਕ ਸ਼ਾਮਲ ਹੋਏ।