ਅੰਮ੍ਰਿਤਸਰ, 22 ਫਰਵਰੀ(ਆਪਣਾ ਪੰਜਾਬੀ ਡੈਸਕ): ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਵੱਲ ਰੁੱਖ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕਿ ਪੰਜਾਬ-ਹਰਿਆਣਾ ਦੀ ਸਰਹੱਦ ਸ਼ੰਬੂ ਬਾਰਡਰ ‘ਤੇ ਵੀ ਕਿਸਾਨਾਂ ਦੇ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਕਿ ਇੱਕ ਪਾਸੇ ਅੜੇ ਹੋਏ ਹਨ ਅਤੇ ਬੀਤੇ ਦਿਨ ਹੀ ਉਹਨਾਂ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਟੋਲ ਪਲਾਜ਼ੇਆਂ ਨੂੰ ਫ੍ਰੀ ਕੀਤਾ ਗਿਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੂਬੇ ਦੇ ਜ਼ਿਲ੍ਹਿਆਂ ਦੇ ਵਿੱਚ ਟੋਲ ਪਲਾਜ਼ੇਆਂ ‘ਤੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਟੋਲ ਪਲਾਜ਼ੇਆਂ ਨੂੰ ਮੁਫਤ ਕਰ ਦਿੱਤਾ ਗਿਆ ਹੈ, ਜਿਸ ਨਾਲ ਕੀ ਟੋਲ ਪਲਾਜ਼ਾ ਤੋਂ ਨਿਕਲ ਰਹੇ ਆਮ ਲੋਕਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟੋਲ ਨਹੀਂ ਭਰਨਾ ਪਵੇਗਾ ਅਤੇ ਨਾ ਹੀ ਕੋਈ ਪਰਚੀ ਕਟਵਾਉਣੀ ਪੈ ਰਹੀ ਹੈ ।