ਸਟੇਟ ਪੱਧਰੀ ਬਾਸਕਟਬਾਲ ਟੂਰਨਾਮੈਂਟ ਮੌਕੇ ਐਮ.ਐਲ.ਏ ਗੁਰਲਾਲ ਸਿੰਘ ਘਨੌਰ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

-ਪਟਿਆਲਾ ਨੇ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ

ਪਟਿਆਲਾ, 11 ਨਵੰਬਰ:
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਿੰਦਰ ਕੌਰ  ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ, ਅਮਰਦੀਪ ਸਿੰਘ ਬਾਠ (ਪ੍ਰਿੰਸੀਪਲ), ਦਲਜੀਤ ਸਿੰਘ ਜ਼ਿਲ੍ਹਾ ਟੂਰਨਾਮੈਂਟ ਇੰਚਾਰਜ, ਪੰਕਜ ਸੇਠੀ (ਪ੍ਰਿੰਸੀਪਲ), ਸੰਜਨਾ ਗਰਗ (ਪ੍ਰਿੰਸੀਪਲ), ਜਗਤਾਰ ਸਿੰਘ ਟਿਵਾਣਾ (ਮੁੱਖ ਅਧਿਆਪਕ), ਦਵਿੰਦਰ ਸਿੰਘ (ਡੀ.ਪੀ.ਈ.) ਦੇ ਤਾਲਮੇਲ ਅਤੇ ਅਗਵਾਈ ਨਾਲ ਸ. ਮਲਟੀਪਰਪਜ਼ ਸਕੂਲ ਹਾਈ ਬ੍ਰਾਂਚ ਪਟਿਆਲਾ ਵਿਖੇ 67ਵੀਂ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਬਾਸਕਟਬਾਲ ਲੜਕੇ/ਲੜਕੀਆਂ ਅੰਡਰ-14 ਦੀ ਪ੍ਰਤੀਯੋਗਤਾ ਸ਼ਾਨਦਾਰ ਢੰਗ ਨਾਲ ਚੱਲ ਰਹੀਆਂ ਹਨ।
ਅੱਜ ਚੱਲ ਰਹੇ ਮੁਕਾਬਲਿਆਂ ਦੌਰਾਨ ਗੁਰਲਾਲ ਸਿੰਘ ਐਮ.ਐਲ.ਏ. ਹਲਕਾ ਘਨੌਰ ਨੇ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਪੰਜਾਬ ਸਰਕਾਰ ਦੇ ਮਿਸ਼ਨ ਸਿਹਤਮੰਦ ਪੰਜਾਬ ਦਾ ਸੁਨੇਹਾ ਵੀ ਖਿਡਾਰੀਆਂ ਨੂੰ ਦਿੱਤਾ। ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਫਾਈਨਲ ਦੇ ਮੈਚ ਵਿੱਚ ਪਟਿਆਲਾ ਨੇ ਲੁਧਿਆਣਾ ਜ਼ਿਲ੍ਹੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ਤੇ ਲੁਧਿਆਣਾ ਅਤੇ ਤੀਜੇ ਸਥਾਨ ਤੇ ਮਾਨਸਾ ਜ਼ਿਲ੍ਹਾ ਰਿਹਾ।
ਇਸ ਮੌਕੇ ਤੇ ਪ੍ਰਿੰਸੀਪਲ ਸਸਸਸ ਮਲਟੀਪਰਪਜ਼ ਸ੍ਰੀਮਤੀ ਵਿਜੇ ਕਪੂਰ, ਅਮਰਜੀਤ ਸਿੰਘ ਕੋਚ ਬਾਸਕਟਬਾਲ, ਚਰਨਜੀਤ ਸਿੰਘ, ਬਲਵਿੰਦਰ ਸਿੰਘ ਜੱਸਲ, ਬਲਜੀਤ ਸਿੰਘ ਧਾਰੋਂਕੀ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਇਕਬਾਲ ਖਾਨ, ਰਵੀਇੰਦਰ ਸਿੰਘ, ਬੋਬੀ ਵੜੈਚ ਕੋਚ ਸਾਹਿਬ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਬਲਵਿੰਦਰ ਸਿੰਘ ਬੱਲੀ, ਹਰੀਸ਼ ਰਾਵਤ, ਹਰਦੀਪ ਸਿੰਘ, ਵਿਨੋਦ ਚੋਪੜਾ, ਮੋਹਿਤ ਕੁਮਾਰ, ਬੁੱਧ ਰਾਮ, ਇਰਵਨ ਕੌਰ, ਕਮਲਜੀਤ ਕੌਰ, ਰਾਜਿੰਦਰ ਕੌਰ, ਪਰਮਜੀਤ ਕੌਰ, ਮੈਡਮ ਇੰਦੂ, ਮਨਮੋਹਨ ਸਿੰਘ, ਜਸਵਿੰਦਰ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *