ਪਠਾਨਕੋਟ (ਆਪਣਾ ਪੰਜਾਬੀ ਡੈਸਕ): ਭਾਰਤ ਦਾ ਰਾਸ਼ਟਰੀ ਝੰਡਾ (National Flag) ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਦੇਸ਼ ਦੇ ਕ੍ਰਾਂਤੀਕਾਰੀਆਂ ਅਤੇ ਆਜ਼ਾਦੀ ਘੁਲਾਟੀਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਲਈ ਆਪਣਾ ਅਹਿਮ ਯੋਗਦਾਨ ਪਾਇਆ ਸੀ15 ਅਗਸਤ 1947 ਨੂੰ ਸਾਡਾ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ ਤਿਰੰਗੇ ਦੀ ਆਜ਼ਾਦੀ ਦੀ ਯਾਤਰਾ ਵੀ ਆਸਾਨ ਨਹੀਂ ਸੀ। ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ। ਦੇਸ਼ ਦੇ ਝੰਡੇ ਨੂੰ ਦੇਖਦਿਆਂ ਹੀ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ। ਪਠਾਨਕੋਟ (Pathankot) ਵਾਸੀਆਂ ਨੇ ਕੁਝ ਅਜਿਹਾ ਹੀ ਮਹਿਸੂਸ ਕੀਤਾ ਜਦੋਂ ਜ਼ਿਲ੍ਹਾ ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ (Partap World School) ਵੱਲੋਂ ਜ਼ਿਲ੍ਹੇ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਗਿਆ। ਇਹ ਤਿਰੰਗਾ ਝੰਡਾ ਲਗਭਗ 130 ਫੁੱਟ ਉੱਚਾ ਸੀ। ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਅਤੇ ਓਸ਼ੀਨ ਮਹਾਜਨ ਨੇ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾਵਾਂ ਨੂੰ ਪੈਦਾ ਕਰਨ ਦੇ ਮਕਸਦ ਨਾਲ ਰਾਸ਼ਟਰੀ ਝੰਡਾ ਲਗਾਇਆ ਗਿਆ ਹੈ।