ਰੂਪਨਗਰ (ਆਪਣਾ ਪੰਜਾਬੀ ਡੈਸਕ): ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਇਕ ਕੁੜੀ ਨੇ ਆਪਣੇ ਪਰਿਵਾਰ ਨੂੰ ਜਹਾਜ਼ ਦਾ ਸਫ਼ਰ ਕਰਵਾਇਆ। ਪਟਵਾਰੀ ਦੀ ਨੌਕਰੀ ਮਿਲਣ ਤੋਂ ਬਾਅਦ ਪਹਿਲੀ ਤਨਖਾਹ ਨਾਲ ਪਰਿਵਾਰ ਨੂੰ ਹਵਾਈ ਸਫਰ ਕਰਵਾਇਆ ।
ਰੂਪਨਗਰ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਉਹ ਪਹਿਲੀ ਤਨਖਾਹ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਹਵਾਈ ਜਹਾਜ਼ ਦੇ ਸਫਰ ਉਤੇ ਲੈ ਕੇ ਜਾਵੇਗੀ। ਪਟਵਾਰੀ ਦੀ ਨੌਕਰੀ ਮਿਲਣ ਤੋਂ ਬਾਅਦ ਅਮਨਪ੍ਰੀਤ ਕੌਰ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਦਿੱਲੀ ਜਹਾਜ਼ ਰਾਹੀਂ ਬੰਗਲਾ ਸਾਹਿਬ ਜਾ ਕੇ ਮੱਥਾ ਟੇਕਣ ਗਈ।