ਲੁਧਿਆਣਾ, 18 ਅਪ੍ਰੈਲ (ਆਪਣਾ ਪੰਜਾਬੀ ਡੈਸਕ): ਲੁਧਿਆਣਾ ਦੀ ਅਦਾਲਤ ਨੇ ਢਾਈ ਸਾਲਾ ਬੱਚੀ ਦਿਲਰੋਜ਼ ਕਤਲ ਕੇਸ ਵਿੱਚ ਦੋਸ਼ੀ ਮਹਿਲਾ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 2021 ਵਿੱਚ ਮਾਸੂਮ ਬੱਚੀ ਦਾ ਕਤਲ ਕਰਨ ਵਾਲੀ ਗੁਆਂਢੀ ਨੀਲਮ ਨੂੰ ਸਜ਼ਾ ਸੁਣਾਈ ਗਈ ਹੈ। ਬੱਚੀ ਦੇ ਮਾਪੇ ਪਿਛਲੀਆਂ ਤਿੰਨ ਤਾਰੀਖਾਂ ਤੋਂ ਲੁਧਿਆਣਾ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੇ ਸਨ। ਇਸ ਮਹਿਲਾ ਨੇ ਗੁਆਂਢ ਵਿਚ ਰਹਿੰਦੀ ਬੱਚੀ ਨੂੰ ਜ਼ਿਊਂਦੇ ਹੀ ਜ਼ਮੀਨ ਵਿਚ ਦੱਬ ਕੇ ਮਾਰ ਦਿੱਤਾ ਸੀ।
ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜਿੰਦਾ ਜ਼ਮੀਨ ਵਿਚ ਦੱਬ ਕੇ ਮਾਰਨ ਵਾਲੀ ਗੁਆਂਢਣ ਨੂੰ ਫਾਂਸੀ ਦੀ ਸਜ਼ਾ
