67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ’ਚ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਹੋਏ

ਪੰਜਾਬ ਨੇ ਕੇਰਲ ਨੂੰ 112-54 ਅੰਕਾਂ ਨਾਲ ਹਰਾਇਆ
ਪਟਿਆਲਾ, 9 ਜਨਵਰੀ:
ਪਟਿਆਲਾ ਵਿਖੇ ਚਲ ਰਹੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਦੇ ਮੁਕਾਬਲੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਵਿਖੇ ਹੋਏ। ਇਨ੍ਹਾਂ ਪ੍ਰੀ-ਕੁਆਰਟਰ ਫਾਈਨਲ ਨਾਕ-ਆਉਟ ਮੈਚਾਂ ਵਿੱਚ ਪੰਜਾਬ ਨੇ ਕੇਰਲ ਨੂੰ 112-54 ਅੰਕਾਂ ਨਾਲ ਹਰਾਇਆ।  ਇਸ ਤੋਂ ਇਲਾਵਾ ਆਈਬੀਐਸਓ ਨੇ ਮੱਧ ਪ੍ਰਦੇਸ਼ ਨੂੰ 106-76 ਅੰਕਾਂ ਨਾਲ, ਦਿੱਲੀ ਨੇ ਕਰਨਾਟਕ ਨੂੰ 73-53 ਅੰਕਾਂ ਨਾਲ, ਹਰਿਆਣਾ ਨੇ ਸੀਆਈਐਸਸੀਈ ਨੂੰ 92-74 ਅੰਕਾਂ ਨਾਲ, ਰਾਜਸਥਾਨ ਨੇ ਓੜੀਸਾ ਨੂੰ 81-43 ਅੰਕਾਂ ਨਾਲ, ਤਾਮਿਲਨਾਡੂ ਨੇ ਨਵੋਦਿਆ ਵਿਦਿਆਲਿਆ ਨੂੰ 58-28 ਅੰਕਾਂ ਨਾਲ, ਝਾਰਖੰਡ ਨੇ ਗੁਜਰਾਤ ਨੂੰ 71-47 ਅੰਕਾਂ ਨਾਲ ਅਤੇ ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ 77-57 ਅੰਕਾਂ ਨਾਲ ਹਰਾਇਆ।

Leave a Reply

Your email address will not be published. Required fields are marked *