ਪਟਿਆਲਾ, 8 ਜਨਵਰੀ:
ਪਟਿਆਲਾ ਵਿਖੇ ਚਲ ਰਹੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਦੇ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਅੱਜ ਕੇਰਲ ਨੇ ਬਿਹਾਰ ਨੂੰ 60-46 ਅੰਕਾਂ ਨਾਲ ਹਰਾਇਆ। ਕਰਨਾਟਕ ਨੇ ਪੱਛਮੀ ਬੰਗਾਲ ਨੂੰ 101-32 ਅੰਕਾਂ ਨਾਲ, ਓੜੀਸਾ ਨੇ ਡੀ.ਏ.ਵੀ. ਨੂੰ 58-36 ਅੰਕਾਂ ਨਾਲ, ਹਿਮਾਚਲ ਪ੍ਰਦੇਸ਼ ਨੇ ਉੱਤਰ ਪ੍ਰਦੇਸ਼ ਨੂੰ 51-49 ਅੰਕਾਂ ਨਾਲ, ਰਾਜਸਥਾਨ ਨੇ ਆਈਪੀਐਸਸੀ ਨੂੰ 103-52 ਅੰਕਾਂ ਨਾਲ, ਸੀਆਈਐਸਸੀਈ ਨੇ ਛੱਤੀਸਗੜ੍ਹ ਨੂੰ 69-51 ਅੰਕਾਂ ਨਾਲ, ਝਾਰਖੰਡ ਨੇ ਵਿੱਦਿਆ ਭਾਰਤੀ ਨੂੰ 53-06 ਨਾਲ, ਤਾਮਿਲਨਾਡੂ ਨੇ ਪਾਂਡੀਚੇਰੀ ਨੂੰ 63-27 ਅੰਕਾਂ ਨਾਲ, ਦਿੱਲੀ ਨੇ ਉੱਤਰਾਖੰਡ ਨੂੰ 54-12 ਅੰਕਾਂ ਨਾਲ, ਕਰਨਾਟਕ ਨੇ ਪਾਂਡੀਚੇਰੀ ਨੂੰ 62-19 ਅੰਕਾਂ ਨਾਲ, ਛੱਤੀਸਗੜ੍ਹ ਨੇ ਆਂਧਰਾ ਪ੍ਰਦੇਸ਼ ਨੂੰ 67-64 ਅੰਕਾਂ ਨਾਲ, ਰਾਜਸਥਾਨ ਨੇ ਤੇਲੰਗਾਨਾ ਨੂੰ 92-42 ਅੰਕਾਂ ਨਾਲ, ਸੀਬੀਐਸਈ ਨੇ ਡੀਏਵੀ ਨੂੰ 36-19 ਅੰਕਾਂ ਨਾਲ, ਗੁਜਰਾਤ ਨੇ ਜੰਮੂ-ਕਸ਼ਮੀਰ ਨੂੰ 54-31 ਅੰਕਾਂ ਨਾਲ, ਬਿਹਾਰ ਨੇ ਵਿੱਦਿਆ ਭਾਰਤੀ ਨੂੰ 56-15 ਅੰਕਾਂ ਨਾਲ, ਨਵੋਦਿਆ ਵਿਦਿਆਲਿਆ ਨੇ ਉੱਤਰਾਖੰਡ ਨੂੰ 58-44 ਅੰਕਾਂ ਨਾਲ, ਮੱਧ ਪ੍ਰਦੇਸ਼ ਦੇ ਆਈਪੀਐਸਸੀ ਨੂੰ 88-53 ਅੰਕਾਂ ਨਾਲ, ਤਾਮਿਲਨਾਡੂ ਨੇ ਪੱਛਮੀ ਬੰਗਾਲ ਨੂੰ 55-54 ਅੰਕਾਂ ਨਾਲ ਹਰਾਇਆ।