ਪਟਿਆਲਾ 20 ਦਸੰਬਰ,
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਏਸ਼ੀਅਨ ਗਰੁੱਪ ਆਫ਼ ਕਾਲੇਜਸ, ਪਟਿਆਲਾ ਵਿਖੇ ਵੱਖ-ਵੱਖ ਕੰਪਨੀਆਂ ਵੱਲੋਂ ਮਿਤੀ 21 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਵੱਖ- ਵੱਖ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਕੰਵਲਪੁਨੀਤ ਕੌਰ ਨੇ ਦੱਸਿਆ ਕਿ 21 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਏਸ਼ੀਅਨ ਗਰੁੱਪ ਆਫ਼ ਕਾਲੇਜ, ਹੈਬੀਟੇਟ ਜਿਨੋਮ, ਜਾਨਾ ਸਮਾਲ ਫਾਈਨਾਂਸ ਬੈਂਕ , ਆਰ. ਬੀ. ਐਲ. ਫਾਇਨਸਰਵ ਲਿਮਟਿਡ, ਸਕਾਈ ਇੰਟਰਨੈਸ਼ਨਲ (Asian Group of Colleges, Habitat Genome, Jana Small Finance Bank, RBL Finserve Ltd, Sky International) ਕੰਪਨੀਆਂ ਵੱਲੋਂ ਇੰਸਟਰਕਟਰ-ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਸਟੈਨੋ ਗਰਾਫਰ, ਬਿਊਟੀਸ਼ੀਅਨ, ਫ਼ੀਲਡ ਅਫ਼ਸਰ,ਹੈਲਪਰ, ਫ਼ੀਲਡ ਕੂਲੈਕਸ਼ਨ ਅਫ਼ਸਰ, ਫ਼ੀਲਡ ਸੇਲਜ਼ ਅਫ਼ਸਰ, ਏਰੀਆ ਹੈਂਡ ,ਗਰੁੱਪ ਲੋਨ ਅਫ਼ਸਰ, ਮੈਨੇਜਮੈਂਟ ਟ੍ਰੇਨੀ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਆਈ. ਟੀ. ਆਈ.- ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਬਿਊਟੀਸ਼ੀਅਨ, ਬਾਰ੍ਹਵੀਂ ਤੋਂ ਗਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਅਤੇ 18-40 ਸਾਲ ਤਕ ਉਮਰ ਦੇ ਉਮੀਦਵਾਰ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਮੀਦਵਾਰ ਇਸ ਪਲੇਸਮੈਂਟ ਵਿਚ ਭਾਗ ਲੈਣ ਵਾਸਤੇ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ ,ਆਧਾਰ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ 21 ਦਸੰਬਰ ਨੂੰ ਸਵੇਰੇ 10 ਵਜੇ ਏਸ਼ੀਅਨ ਗਰੁੱਪ ਆਫ਼ ਕਾਲੇਜਸ, ਸਰਹਿੰਦ ਰੋਡ, ਪਟਿਆਲਾ ਵਿਚ ਪਹੁੰਚਣ । ਉਮੀਦਵਾਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ਤੇ ਵੀ ਸੰਪਰਕ ਕਰ ਸਕਦੇ ਹਨ।