ਲੋੜਵੰਦਾਂ ਲਈ ਸਾਰੇ ਸ਼ਹਿਰਾਂ ‘ਚ ਬਣਾਏ ਰੈਣ ਬਸੇਰੇ, ਲੋੜਵੰਦ ਜਰੂਰ ਲਾਭ ਲੈਣ-ਸਾਕਸ਼ੀ ਸਾਹਨੀ

ਪਟਿਆਲਾ, 18 ਦਸੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਅੰਦਰ ਲੋੜਵੰਦਾਂ ਲਈ ਰੈਣ ਬਸੇਰੇ ਬਣਾਏ ਹਨ, ਜਿੱਥੇ ਠੰਢ ਦੇ ਸ਼ੁਰੂ ਹੋਏ ਇਸ ਮੌਸਮ ਵਿੱਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਰਾਤ ਸਮੇਂ ਸੌਣ ਲਈ ਬਿਸਤਰਾ ਤੇ ਸਿਰ ‘ਤੇ ਛੱਤ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਜਪੁਰਾ ਵਿਖੇ ਟਾਊਨ ਹਾਲ ਵਿੱਚ ਰੈਣ ਬਸੇਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਜੇਈ ਰਾਜੀਵ ਸ਼ਰਮਾ ਫੋਨ ਨੰਬਰ 7986228359 ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਸਮਾਣਾ ਵਿਖੇ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਣਾਇਆ ਗਿਆ ਹੈ, ਜਿੱਥੇ ਸੈਨੇਟਰੀ ਇੰਸਪੈਕਟਰ ਬੋਬੀ ਕੁਮਾਰ, ਫੋਨ 78142-21513 ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਨਾਭਾ ਵਿਖੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਰਿਹਾਇਸ਼ ਨੇੜੇ ਰੈਣ ਬਸੇਰਾ ਬਣਾਇਆ ਗਿਆ ਹੈ, ਜਿਸ ਦਾ ਨੋਡਲ ਅਫ਼ਸਰ ਕਲਰਕ ਅਸ਼ਵਨੀ ਕੁਮਾਰ ਫੋਨ ਨੰਬਰ 96462-00359 ਨੂੰ ਲਗਾਇਆ ਗਿਆ ਹੈ। ਜਦਕਿ ਪਾਤੜਾਂ ਵਿਖੇ ਨਗਰ ਕੌਂਸਲਰ ਵਿਖੇ ਬਣਾਏ ਗਏ ਰੈਣ ਬਸੇਰੇ ਵਿਖੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਫੋਨ ਨੰਬਰ 97806-19924 ਨੋਡਲ ਅਫ਼ਸਰ ਲਗਾਇਆ ਗਿਆ ਹੈ।
ਜਦਕਿ ਨਗਰ ਕੌਂਸਲ ਸਨੌਰ ਵਿਖੇ ਰੈਣ ਬਸੇਰਾ ਬਣਾ ਕੇ ਕੁਲਦੀਪ ਸਿੰਘ ਕਲਰਕ ਫੋਨ ਨੰਬਰ 7009537363 ਨੂੰ ਨੋਡਲ ਲਗਾਇਆ ਗਿਆ ਹੈ, ਨਗਰ ਪੰਚਾਇਤ ਘੱਗਾ ਵਿਖੇ ਨਾਇਟ ਸ਼ੈਲਟਰ ਦਾ ਨੋਡਲ ਗੁਰਮੇਲ ਸਿੰਘ ਫੋਨ ਨੰਬਰ 9888807090 ਲਗਾਇਆ ਹੈ, ਇਸੇ ਤਰ੍ਹਾਂ ਭਾਦਸੋਂ ਦੀ ਵਾਰਡ ਨੰਬਰ 8 ਵਿਖੇ ਜੇਈ ਗਗਨਪ੍ਰੀਤ ਸਿੰਘ ਫੋਨ ਨੰਬਰ 8837894440 ਨਾਇਟ ਸ਼ੈਲਟਰ ਦਾ ਨੋਡਲ ਲਗਾਇਆ ਹੈ। ਇਸੇ ਤਰ੍ਹਾਂ ਘਨੌਰ ਦੀ ਵਾਰਡ ਨੰਬਰ 3 ਵਿਖੇ ਨਾਇਟ ਸ਼ੈਲਟਰ ਬਣਾ ਕੇ ਜੇ.ਈ ਬੇਅੰਤ ਸਿੰਘ ਫੋਨ ਨੰਬਰ 7528918520 ਨੂੰ ਨੋਡਲ ਅਫ਼ਸਰ ਲਾਇਆ ਹੈ ਅਤੇ ਦੇਵੀਗੜ੍ਹ ਵਿਖੇ ਦਫ਼ਤਰ ਨਗਰ ਪੰਚਾਇਤ ਵਿਖੇ ਹੀ ਨਾਇਟ ਸ਼ੈਲਟਰ ਬਣਾ ਕੇ ਇਸ ਦਾ ਨੋਡਲ ਅਫ਼ਸਰ ਸੈਨਟਰੀ ਇੰਸਪੈਕਟਰ ਹਰਵਿੰਦਰ ਸਿੰਘ ਫੋਨ ਨੰਬਰ 9646064512 ਨੂੰ ਲਗਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿਖੇ ਨਹਾਉਣ ਲਈ ਗਰਮ ਪਾਣੀ, ਫਸਟ ਏਡ ਕਿਟ, ਸਾਫ਼-ਸੁਥਰੇ ਬਿਸਤਰੇ, ਸੀ.ਸੀ.ਟੀ.ਵੀ. ਕੈਮਰੇ, ਆਰ.ਓ ਪਾਣੀ ਅਤੇ ਅੱਗ ਬੁਝਾਊ ਯੰਤਰਾਂ, ਸਾਫ਼ ਸਫਾਈ, ਟੁਲਾਇਟ ਤੋਂ ਇਲਾਵਾ ਸੁਰੱਖਿਆ ਦਾ ਵੀ ਇੰਤਜਾਮ ਹੈ।

Leave a Reply

Your email address will not be published. Required fields are marked *