ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਕਰਤਾਰਪੁਰ ਵਿਖੇ 38 ਲੱਖ ਰੁਪਏ ਨਾਲ ਉਸਾਰੇ ਕਮਿਉਨਿਟੀ ਸੈਂਟਰ ਦਾ ਕੀਤਾ ਉਦਘਾਟਨ

-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦਾ ਚਹੁੰਤਰਫ਼ਾ ਵਿਕਾਸ ਸੰਭਵ ਹੋਇਆ
-ਪਿਛਲੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦੀ ਬਿਹਤਰੀ ਲਈ ਗੰਭੀਰਤਾ ਨਹੀਂ ਦਿਖਾਈ, ਮੁੱਖ ਮੰਤਰੀ ਮਾਨ ਨੇ ਸੁਲਝਾਈ ਸੂਬੇ ਦੀ ਉਲਝੀ ਤਾਣੀ-ਜੌੜਾਮਾਜਰਾ
ਸਮਾਣਾ, ਪਟਿਆਲਾ, 16 ਦਸੰਬਰ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਪਿੰਡ ਕਰਤਾਰਪੁਰ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 38 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਨਵੇਂ ਮੇਜਰ ਗੁਰਦਿਆਲ ਸਿੰਘ ਸਿੱਧੂ ਕਮਿਉਨਿਟੀ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ 3.5 ਲੱਖ ਰੁਪਏ ਦੀ ਲਾਗਤ ਨਾਲ ਸਿੱਧੂ ਪਰਿਵਾਰ ਵੱਲੋਂ ਬਣਵਾਏ ਗਏ ਮੇਜਰ ਗੁਰਦਿਆਲ ਸਿੰਘ ਸਿੱਧੂ ਯਾਦਗਾਰੀ ਗੇਟ ਦਾ ਵੀ ਉਦਘਾਟਨ ਕੀਤਾ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਬਿਹਤਰੀ ਲਈ ਕਦੇ ਵੀ ਗੰਭੀਰਤਾ ਨਹੀਂ ਵਿਖਾਈ ਜਿਸ ਕਰਕੇ ਸੂਬੇ ਦੀ ਹਾਲਤ ਅਜਿਹੀ ਹੋਈ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਹਾਕਿਆਂ ਪੁਰਾਣੀ ਉਲਝੀ ਤਾਣੀ ਨੂੰ ਸੁਲਝਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਚਹੁੰਤਰਫ਼ਾ ਵਿਕਾਸ ਹੋ ਰਿਹਾ ਹੈ ਅਤੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਨੂੰ ਸਫ਼ਲਤਾ ਪੂਰਵਕ ਲਾਗੂ ਕੀਤਾ ਗਿਆ ਹੈ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਸਮੇਤ ਸਮਾਣਾ ਹਲਕੇ ਦੇ ਵੀ ਸਾਰੇ ਪਿੰਡਾਂ ਦੀ ਬਿਹਤਰੀ ਅਤੇ ਵਿਕਾਸ ਲਈ ਵਿਸ਼ੇਸ਼ ਯੋਜਨਾ ਉਲੀਕੀ ਹੈ, ਜਿਸ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਾਬਕਾ ਏਅਰ ਮਾਰਸ਼ਲ ਕੁਲਵੰਤ ਸਿੰਘ ਪੀਵੀਐਸਐਮ, ਸਾਬਕਾ ਇਨਕਮ ਟੈਕਸ ਕਮਿਸ਼ਨਰ ਗੁਚਰਨਜੀਤ ਸਿੰਘ ਸਿੱਧੂ, ਮੇਜਰ ਜਨਰਲ ਗੁਰਜੀਤ ਸਿੰਘ ਸਿੱਧੂ, ਸਾਬਕਾ ਡੀਜੀਪੀ ਅਮਰਜੋਤ ਸਿੰਘ, ਸਾਬਕਾ ਆਈਜੀ ਪਰਮਜੀਤ ਸਿੰਘ ਗਿੱਲ, ਸਾਬਕਾ ਆਈਏਐਸ ਹਰਕੇਸ਼ ਸਿੰਘ ਸਿੱਧੂ ਤੇ ਗੁਰਪਾਲ ਸਿੰਘ ਚਹਿਲ, ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਐਸ.ਡੀ.ਐਮ. ਚਰਨਜੀਤ ਸਿੰਘ, ਮੁਕਤ ਗਰੁਪ ਦੇ ਸੀਈਓ ਰੁਪਿੰਦਰ ਸਿੰਘ, ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ, ਐਮ.ਡੀ. ਅਸ਼ੋਕ ਗੋਇਲ, ਪਰਵੀਨ ਸ਼ਰਮਾ, ਇੰਦਰਪਾਲ ਸਿੰਘ ਘੁੰਮਣ, ਅਕਸ਼ੇ ਕੁਮਾਰ ਜਲਦਿਆਲ, ਐਸ.ਡੀ.ਓ. ਅਮਨਦੀਪ ਕੌਰ, ਡਾ.ਅਕਵਿੰਦਰ ਕੌਰ, ਡਾ. ਕੁਲਵਿੰਦਰ ਸਿੰਘ, ਵਿੰਗ ਕਮਾਂਡਰ ਦਰਸ਼ਨ ਸਿੰਘ ਗਿੱਲ, ਕਰਨਲ ਤੇਜ ਪਾਲ ਸਿੰਘ, ਐਨ.ਐਸ. ਸਿੱਧੂ, ਅਮਰਜੀਤ ਸਿੰਘ ਕਾਲੇਕਾ, ਅਮਰਵਰੀ ਸਿੰਘ, ਆਪ ਬਲਾਕ ਪ੍ਰਧਾਨ ਸੁਖਚੈਨ ਸਿੰਘ, ਗੁਰਜੀਤ ਸਿੰਘ ਮਾਨਸ਼ਾਹੀਆ,  ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *