ਕੌਮੀ ਪ੍ਰੈਸ ਦਿਵਸ ਮਨਾਇਆ

-ਪੱਤਰਕਾਰਾਂ ਵਲੋਂ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਮੀਡੀਆ ਵਿਸ਼ੇ ‘ਤੇ ਚਰਚਾ
ਪਟਿਆਲਾ/ਸਮਾਣਾ, 16 ਨਵੰਬਰ:
ਕੌਮੀ ਪ੍ਰੈਸ ਦਿਵਸ ਮੌਕੇ ਅੱਜ ਸਮਾਣਾ ਦੇ ਪੱਤਰਕਾਰਾਂ ਵੱਲੋਂ ਮੀਡੀਆ ਦੇ ਖੇਤਰ ਵਿੱਚ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਹਾਕਮ ਥਾਪਰ ਦੀ ਅਗਵਾਈ ਹੇਠ ਏ.ਪੀ.ਆਰ.ਓਜ ਹਰਦੀਪ ਸਿੰਘ ਤੇ ਜਸਤਰਨ ਸਿੰਘ ਵਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੱਤੀ ਗਈ।
ਸਮਾਗਮ ਮੌਕੇ ਪੱਤਰਕਾਰਾਂ ਨੇ ਕੌਮੀ ਪ੍ਰੈਸ ਦਿਵਸ ਦੀ ਇਸ ਵਾਰ ਥੀਮ “ਆਰਟੀਫਿਸ਼ਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਮੀਡੀਆ” ਦੀ ਮੀਡੀਆ ਵਿੱਚ ਵਰਤੋਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਏ.ਪੀ.ਆਰ.ਓ ਜਸਤਰਨ ਸਿੰਘ ਨੇ ਪੱਤਰਕਾਰਾਂ ਨੂੰ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਵੱਖ-ਵੱਖ ਟੂਲਜ ਦੀ ਪੱਤਰਕਾਰਤਾ ਵਿੱਚ ਵਰਤੋਂ ਅਤੇ ਵਿਸ਼ੇਸ਼ ਤੌਰ ‘ਤੇ ਚੈਟ ਜੀਪੀਟੀ ਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਏ.ਪੀ.ਆਰ.ਓ ਹਰਦੀਪ ਸਿੰਘ ਨੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵਲੋਂ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਮੌਕੇ ਸਮਾਣਾ ਦੇ ਪੱਤਰਕਾਰਾਂ ਵੱਲੋਂ ਪਵਨ ਸ਼ਾਸਤਰੀ, ਸੁਭਾਸ਼ ਪਾਠਕ, ਕੈਲਾਸ਼ ਸ਼ਰਮਾ, ਸੁਭਾਸ਼ ਚੰਦਰ, ਕੁਲਵਿੰਦਰ ਸਿੰਘ ਪੁਰੀ, ਜਸਵਿੰਦਰ ਸਿੰਘ ਦਰਦ, ਅਸ਼ੋਕ ਗੁਪਤਾ, ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਇਕਬਾਲ ਸਿੰਘ, ਅਮਿਤ ਸ਼ਰਮਾ, ਸੰਜੇ ਬਾਂਸਲ, ਮਹੇਸ਼ ਸ਼ੇਰਾ, ਦੀਵਾਨ ਥਰੇਜਾ, ਰਮੇਸ਼ ਅਨੇਜਾ, ਸ਼ਿਵ ਨਰਾਇਣ ਗਰਗ ਆਦਿ ਮੌਜੂਦ ਸਨ।

Leave a Reply

Your email address will not be published. Required fields are marked *