ਤਿੰਨ ਦਿਨਾਂ ਪੰਜਾਬ ਟੂਰਜਿਮ ਅਤੇ ਟਰੈਵਲ ਮਾਰਟ ਖੁਸ਼ਨੁਮਾ ਮਾਹੌਲ ‘ਚ ਸਮਾਪਤ

 ਚੰਡੀਗੜ੍ਹ, ਸਤੰਬਰ 13
ਪੰਜਾਬ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਟੂਰਿਜ਼ਮ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਤਿੰਨ ਦਿਨਾਂ ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਬੁੱਧਵਾਰ ਨੂੰ ਬੜੇ ਹੀ ਖੁਸ਼ਨੁਮਾ ਮਾਹੌਲ ਵਿੱਚ ਸਮਾਪਤ ਹੋ ਗਿਆ।
ਸਮਿਟ ਦੇ ਤੀਸਰੇ ਅਤੇ ਆਖਰੀ ਦਿਨ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨਾਲ ਰੂਬਰੂ ਕਰਵਾਉਣ ਲਈ 77 ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਨੂੰ ਅੰਮ੍ਰਿਤਸਰ ਅਤੇ 15  ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਵਾਇਆ ਗਿਆ।
ਅੰਮ੍ਰਿਤਸਰ ਲਿਜਾਏ ਗਏ ਗਰੁੱਪ ਨੂੰ ਦਰਬਾਰ ਸਾਹਿਬ, ਇੰਟਰਪਟੇਸਨ ਸੈਂਟਰ,ਜ਼ਲ੍ਹਿਆ ਵਾਲਾ ਬਾਗ਼,ਪਾਰਟੀਸਨ ਮਿਊਜ਼ੀਅਮ,ਟਾਊਨ ਹਾਲ, ਅਟਾਰੀ ਵਾਹਘਾ ਬਾਰਡਰ, ਗੋਬਿੰਦਗੜ੍ਹ ਕਿਲ੍ਹਾ ਅਤੇ ਅਵਾਜ਼ ਅਤੇ ਰੋਸ਼ਨੀ ਅਧਾਰਿਤ ਸੋ਼ਅ ਦਿਖਾਇਆ ਗਿਆ।
ਜਦਕਿ ਅਨੰਦਪੁਰ ਸਾਹਿਬ ਵਿਖੇ ਲਿਜਾਏ ਗਏ ਗਰੁੱਪ ਨੂੰ ਵਿਰਾਸਤ ਏ ਖਾਲਸਾ ਮਿਊਜ਼ੀਅਮ, ਕਿਲ੍ਹਾ ਅਨੰਦਗੜ੍ਹ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਚਮਕੌਰ ਸਾਹਿਬ ਵਿਖੇ ਸਥਿਤ ਦਾਸਤਾਨ ਏ ਸ਼ਹਾਦਤ ਅਤੇ ਥੀਮ ਪਾਰਕ ਵੀ ਦਿਖਾਇਆ ਗਿਆ।

Leave a Reply

Your email address will not be published. Required fields are marked *