ਪਟਿਆਲਾ, 24 ਜੂਨ:
ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਆਉਂਦੇ ਕਾਲਜ ਦੇ ਲੜਕਿਆਂ ਦੇ ਟਰਾਇਲ ਅੱਜ ਕਰਵਾਏ ਗਏ ਅਤੇ ਲੜਕੀਆਂ ਦੇ ਟਰਾਇਲ ਮਿਤੀ 25-6-24 ਨੂੰ ਕਰਵਾਏ ਜਾਣਗੇ। ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਗਏ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ, ਟਰੇਨਿੰਗ ਅਤੇ ਰੈਜੀਡੈਂਸ਼ਲ ਖਿਡਾਰੀਆਂ ਨੂੰ 225/- ਰੁਪਏ ਤੇ ਡੇ-ਸਕਾਲਰ ਖਿਡਾਰੀਆਂ ਨੂੰ 125/- ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਰੁਪੇਸ਼ ਕੁਮਾਰ ਬੇਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ, ਬਾਸਕਟਬਾਲ, ਬਾਕਸਿੰਗ, ਬੈਡਮਿੰਟਨ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਕਬੱਡੀ, ਖੋ-ਖੋ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ, ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ, ਫੈਨਸਿੰਗ ਅਤੇ ਕੁਸ਼ਤੀ ਗੇਮ ਦੇ ਲੜਕਿਆਂ ਦੇ ਟਰਾਇਲ ਲਏ ਗਏ। ਇਹਨਾਂ ਟਰਾਇਲਾਂ ਵਿੱਚ ਲਗਭਗ 120 ਖਿਡਾਰੀਆਂ ਨੇ ਭਾਗ ਲਿਆ।