ਪਟਿਆਲਾ, 7 ਫਰਵਰੀ:
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਤੰਤਰ ਦੀ ਮਜ਼ਬੂਤੀ ਲਈ ਸਵੀਪ ਟੀਮ ਪਟਿਆਲਾ ਵੱਲੋਂ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਨੀਰਜ ਗੋਇਲ ਅਤੇ ਪ੍ਰੋ ਰਾਜੀਵ ਸ਼ਰਮਾ ਅਤੇ ਪਵਨ ਗੋਇਲ ਪਟਿਆਲਾ ਫਾਊਂਡੇਸ਼ਨ, ਐਨ.ਜੀ.ਓ ਦੀ ਅਗਵਾਈ ਅਧੀਨ ਸਵੀਪ ਟੀਮ ਪਟਿਆਲਾ ਵੱਲੋਂ ਕਾਲਜ ਦੇ ਵਿਦਿਆਰਥੀ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੌਰਾਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ ਸਵਿੰਦਰ ਰੇਖੀ ਨੇ 18 ਸਾਲ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਬਾਰੇ ਆਨਲਾਈਨ ਅਤੇ ਆਫ਼ਲਾਈਨ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਸੂਚਿਤ ਕੀਤਾ ਅਤੇ ਵਿਦਿਆਰਥੀਆ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 100 ਫ਼ੀਸਦੀ ਭਾਗੀਦਾਰੀ ਲਈ ਅਪੀਲ ਕੀਤੀ।
ਅਗਲੇ ਕੁਝ ਮਹੀਨਿਆਂ ਵਿਚ 18 ਸਾਲ ਦੇ ਹੋਣ ਜਾਂ ਰਹੇ ਵਿਦਿਆਰਥੀਆਂ ਨੂੰ ਪ੍ਰੀ ਰਜਿਸਟਰੇਸ਼ਨ ਪ੍ਰਕ੍ਰਿਆ ਬਾਰੇ ਵੀ ਦੱਸਿਆ ਗਿਆ। ਇਸ ਸਮਾਗਮ ਦੌਰਾਨ ਮੋਦੀ ਕਾਲਜ ਦੇ ਨੋਡਲ ਅਫ਼ਸਰ ਸ੍ਰੀਮਤੀ ਮਨਿੰਦਰ ਦੀਪ ਚੀਮਾ ਨੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਵੋਟਰ ਪ੍ਰਣ ਵੀ ਦਵਾਇਆ। ਇਸ ਮੌਕੇ ਕਾਲਜ ਦੇ ਡਾ. ਰੁਪਿੰਦਰ ਸਿੰਘ, ਡਾ. ਦੀਪਕ ਕੁਮਾਰ ਅਤੇ ਸਵੀਪ ਟੀਮ ਦੇ ਸਹਾਇਕ ਨੋਡਲ ਅਫ਼ਸਰ, ਸ੍ਰੀ ਮੋਹਿਤ ਕੌਸ਼ਲ, ਅਤੇ ਅਵਤਾਰ ਸਿੰਘ ਵੀ ਹਾਜ਼ਰ ਸਨ।