ਘਨੌਰ/ਪਟਿਆਲਾ 18 ਨਵੰਬਰ: ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਕਾਸ ਅਫਸਰ ਅਨੁਰਾਗ ਅੱਤਰੀ ਵੱਲੋਂ ਡੀ.ਏ.ਪੀ. ਖਾਦ ਦੀ ਨਿਰਵਿਘਨ ਸਪਲਾਈ ਲਈ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ । ਅਨੁਰਾਗ ਅੱਤਰੀ ਵੱਲੋਂ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਵੀ ਚੈਕਿੰਗ ਕੀਤੀ ਗਈ । ਉਹਨਾ ਕਿਹਾ ਕਿ ਖਾਦਾਂ ਦੀ ਜਮ੍ਹਾਖੋਰੀ ਕਰਨ ਵਾਲਿਆਂ ਅਤੇ ਖਾਦ ਨਾਲ ਹੋਰ ਸਮਾਨ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨਾਂ ਕਿਹਾ ਕਿ ਖੇਤੀਬਾੜੀ ਅਫਸਰਾਂ ਵਲੋਂ ਡੀ.ਏ.ਪੀ.ਖਾਦ ਦੀ ਨਿਰਵਿਘਨ ਸਪਲਾਈ ਲਈ ਲਗਾਤਾਰ ਚੈਕਿੰਗਾਂ ਜਾਰੀ ਰਹਿਣਗੀਆਂ । ਉਹਨਾਂ ਦੱਸਿਆ ਕਿ ਕਈ ਵਿਕਰੇਤਾ ਡੀ.ਏ.ਪੀ. ਖਾਦ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਖਾਦ ਦੇਣ ਤੋ ਮਨਾ ਕਰ ਦਿੰਦੇ ਹਨ ਜਾਂ ਖਾਦ ਨੂੰ ਵੱਧ ਕੀਮਤ ਤੇ ਵੇਚਦੇ ਹਨ । ਚੈਕਿੰਗ ਕਰਨ ਦੌਰਾਨ ਜੇਕਰ ਅਜਿਹਾ ਕੋਈ ਵਿਕਰੇਤਾ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਖੇਤੀਬਾੜੀ ਵਿਕਾਸ ਅਫਸਰ ਅਨੁਰਾਗ ਅੱਤਰੀ ਨੇ ਮ/ਸ ਗੋਇਲ ਫਰਟੀਲਾਈਜ਼ਰ ਐਂਡ ਪੈਸਟੀਸਾਈਡ ਅਜਰਾਵਰ, ਮ/ਸ ਨਿਊ ਬਾਤਿਸ਼ ਫਰਟੀਲਾਈਜ਼ਰ ਅਜਰਾਵਰ, ਮ/ਸ ਸ਼ੈਂਕੀ ਐਂਟਰਪਰਾਈਜ਼ਿਜ਼ ਮੰਡੌਲੀ, ਮ/ਸ ਨਿਊ ਕਿਸਾਨ ਸੇਵਾ ਸੈਂਟਰ ਕੁਥਾਖੇੜੀ, ਮ/ਸ ਫਾਰਮਰਜ਼ ਪੈਸਟੀਸਾਈਡ ਨਸੀਰਪੁਰ, ਮ/ਸ ਭੋਗਰਾ ਫਰਟੀਲਾਈਜ਼ਰ ਹਰੀਗੜ੍ਹ, ਮ/ਸ ਅੱਗਰਵਾਲ ਖਾਦ ਭੰਡਾਰ ਘਨੌਰ , ਮ/ਸ ਕਿਸਾਨ ਖਾਦ ਸਟੋਰ ਘਨੌਰ ਅਤੇ ਮ/ਸ ਸ਼ਿਰੀ ਲਕਸ਼ਮੀ ਪੈਸਟੀਸਾਈਡ ਸਟੋਰ ਘਨੌਰ ਦੇ ਡੀ.ਏ.ਪੀ. ਖਾਦਾਂ ਦੀ ਚੈਕਿੰਗ ਕੀਤੀ ।
Tag: agriculture field officer
ਕਿਸਾਨ ਖਾਦ ਜਾਂ ਹੋਰ ਸਮਾਨ ਖਰੀਦਣ ਸਮੇਂ ਪੱਕਾ ਬਿਲ ਜ਼ਰੂਰ ਲੈਣ : ਮੁੱਖ ਖੇਤੀਬਾੜੀ ਅਫ਼ਸਰ
ਪਾਤੜਾਂ, 6 ਨਵੰਬਰ: ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਤੇ ਹੋਰਨਾਂ ਫ਼ਸਲਾਂ ਦੀ ਬਿਜਾਈ ਲਈ ਨਿਰਵਿਘਨ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ […]