ਪਟਿਆਲਾ, 11 ਸਤੰਬਰ:
ਪਟਿਆਲਾ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੀਆਂ ਖਿਡਾਰਨਾਂ ਨੇ ਫੁੱਟਬਾਲ, ਕੁਸ਼ਤੀ ਤੇ ਹੈਂਡਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੱਜ ਹੋਏ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਡਰ 17 ਹੈਂਡਬਾਲ ਲੜਕੀਆਂ ਪਟਿਆਲਾ 3 ਨੇ ਪਟਿਆਲਾ 2 ਜ਼ੋਨ ਨੂੰ, ਪਟਿਆਲਾ ਇੱਕ ਨੇ ਸਮਾਣਾ ਜ਼ੋਨ ਨੂੰ, ਪਹਿਲੇ ਸੈਮੀਫਾਈਨਲ ਮੈਚ ਵਿੱਚ ਭੁੱਨਰਹੇੜੀ ਜ਼ੋਨ ਨੇ ਨਾਭਾ ਜ਼ੋਨ ਨੂੰ, ਦੂਸਰੇ ਸੈਮੀਫਾਈਨਲ ਵਿੱਚ ਪਟਿਆਲਾ 3 ਨੇ ਪਟਿਆਲਾ 1 ਜ਼ੋਨ ਨੂੰ ਹਰਾਇਆ। ਅੰਡਰ 17 ਲੜਕੀਆਂ ਦੇ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਨਾਭਾ ਜ਼ੋਨ ਨੂੰ, ਪਟਿਆਲਾ 1 ਨੇ ਭੁੱਨਰਹੇੜੀ ਜ਼ੋਨ ਨੂੰ, ਪਟਿਆਲਾ 3 ਨੇ ਰਾਜਪੁਰਾ ਜ਼ੋਨ ਨੂੰ, ਘਨੌਰ ਜੋ ਨੇ ਭਾਦਸੋਂ ਜ਼ੋਨ ਨੂੰ ਹਰਾਇਆ।
ਕਬੱਡੀ ਦੇ ਨੈਸ਼ਨਲ ਸਟਾਈਲ ਅੰਡਰ 14 ਦੇ ਮੁਕਾਬਲਿਆਂ ਵਿੱਚ ਨਾਭਾ ਜੂਨ ਨੇ ਪਹਿਲਾ, ਭਾਦਸੋਂ ਜ਼ੋਨ ਨੇ ਦੂਜਾ, ਘਨੌਰ ਜ਼ੋਨ ਨੇ ਤੀਸਰਾ ਤੇ ਸਮਾਣਾ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਕਬੱਡੀ ਦੇ ਨੈਸ਼ਨਲ ਸਟਾਈਲ ਦੇ ਮੁਕਾਬਲਿਆਂ ਵਿੱਚ ਨਾਭਾ ਜੂਨ ਨੇ ਪਹਿਲਾ, ਘਨੌਰ ਜ਼ੋਨ ਨੇ ਦੂਜਾ, ਸਮਾਣਾ ਜ਼ੋਨ ਨੇ ਤੀਜਾ ਅਤੇ ਪਾਤੜਾਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਭਾਦਸੋਂ ਜੂਨ ਨੇ ਪਹਿਲਾ, ਪਟਿਆਲਾ 3 ਜ਼ੋਨ ਨੇ ਦੂਜਾ, ਪਾਤੜਾਂ ਜ਼ੋਨ ਨੇ ਤੀਜਾ ਅਤੇ ਰਾਜਪੁਰਾ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਪੋਲੋ ਗਰਾਊਂਡ ਵਿਖੇ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਕੇਸਰ ਬਾਗ ਦੇ ਅਖਾੜੇ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਤੇ ਪ੍ਰਿੰਸੀਪਲ ਜਸਪਾਲ ਸਿੰਘ, ਪ੍ਰਿੰਸੀਪਲ ਰਾਜ ਕੁਮਾਰ, ਅਮਰਿੰਦਰ ਸਿੰਘ, ਵਿਜੇ ਕੁਮਾਰ, ਲਤੀਫ਼ ਕੋਚ, ਸਤੀਸ਼ ਕੁਮਾਰ ਕੋਚ, ਰਾਜੀ ਕੋਚ, ਇੰਦਰਜੀਤ ਸਿੰਘ ਕੋਚ, ਕਿਰਨਜੀਤ ਕੌਰ, ਅਮਨਦੀਪ ਕੌਰ, ਰਵਿੰਦਰ ਕੌਰ, ਹਰੀਸ਼ ਸਿੰਘ ਰਾਵਤ, ਸ਼ਸ਼ੀ ਮਾਨ, ਦਵਿੰਦਰ ਸਿੰਘ, ਤਰਸੇਮ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਬਲਜੀਤ ਸਿੰਘ ਧਾਰੋਂਕੀ, ਜਸਪਾਲ ਸਿੰਘ, ਸਰਬਜੀਤ ਸਿੰਘ ਡਕਾਲਾ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਰਕੇਸ਼ ਕੁਮਾਰ ਲਚਕਾਣੀ, ਲਖਵਿੰਦਰ ਸਿੰਘ ਲੱਖਾ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।
ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰਨਾਂ ਨੇ ਫੁੱਟਬਾਲ, ਕੁਸ਼ਤੀ ਤੇ ਹੈਂਡਬਾਲ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
