ਆਰ ਐਨ ਆਈ ਦੇ ਪ੍ਰੈਸ ਸਰਵਿਸ ਪੋਰਟਲ ਦੇ ਆਨਲਾਈਨ ਹੋਣ ਨਾਲ ਅਖ਼ਬਾਰ ਮਾਲਕ ਹੁਣ ਸਰਕਾਰੀ ਦਫ਼ਤਰਾਂ ਦੀਆਂ ਪਰੇਸ਼ਾਨੀਆਂ ਤੋਂ ਬਚਣਗੇ

ਪਟਿਆਲਾ/ਚੰਡੀਗੜ੍ਹ 15 ਜੁਲਾਈ

ਰਜਿਸਟਰਾਰ ਆਫ਼ ਨਿਊਜ਼ਪੇਪਰਜ਼ ਆਫ਼ ਇੰਡੀਆ ਦੇ ਪ੍ਰੈਸ ਸਰਵਿਸ ਪੋਰਟਲ ਦੇ ਆਨਲਾਈਨ ਹੋਣ ਨਾਲ ਅਖ਼ਬਾਰ ਮਾਲਕ ਹੁਣ ਸਰਕਾਰੀ ਦਫ਼ਤਰਾਂ ਦੀਆਂ ਪਰੇਸ਼ਾਨੀਆਂ ਤੋਂ ਬਚਣਗੇ ਅਤੇ ਸਮਾਂ ਵੀ ਬਚੇਗਾ। ਪਹਿਲਾਂ ਪ੍ਰੈਸ ਐਂਡ ਬੁਕ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਅਖ਼ਬਾਰ ਦੀ ਨਵੀਂ ਰਜਿਸਟ੍ਰੇਸ਼ਨ ਤੋਂ ਲੈ ਕੇ ਬੰਦ ਹੋਣ ਤੱਕ ਦੇ ਸਾਰੇ ਕੰਮ ਵਿੱਚ ਐਸ ਡੀ ਐਮ ਤੋਂ ਆਰ ਐਨ ਆਈ ਦਫਤਰ ਪਹੁਚਣ ਅਤੇ ਪਾਸ ਹੋਣ ਤੱਕ ਕਈ ਮਹੀਨੇ ਇਥੋਂ ਤੱਕ ਕਿ ਸਾਲ ਲੱਗ ਜਾਂਦੇ ਸਨ, ਪਰ ਹੁਣ ਪ੍ਰੈਸ ਐਂਡ ਮੈਗਜ਼ੀਨ ਰਜਿਸਟ੍ਰੇਸ਼ਨ ਐਕਟ 2023 ਦੇ ਤਹਿਤ ਨਿਯਮਾਂ ਨੂੰ ਬਹੁਤ ਆਸਾਨ ਬਣਾ ਦਿੱਤਾ ਗਿਆ ਹੈ।

ਸਮਾਲ ਨਿਊਜ਼ਪੇਪਰ ਪਬਲਿਸ਼ਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸ਼ਿਵ ਨਾਰਾਇਣ ਜਾਂਗੜਾ ਨੇ ਕਿਹਾ ਕਿ ਹੁਣ ਅਖ਼ਬਾਰ ਮਾਲਕਾਂ ਲਈ ਨਵੀਂ ਰਜਿਸਟ੍ਰੇਸ਼ਨ ਤੋਂ ਲੈ ਕੇ ਅਖਬਾਰ ਬੰਦ ਕਰਨ ਤੱਕ ਦਾ ਸਾਰਾ ਕੰਮ ਕੰਪਿਊਟਰ ਰਾਹੀਂ ਕੀਤਾ ਜਾ ਸਕਦਾ ਹੈ, ਜਿਸ ਨਾਲ ਕੰਮ ਵਿੱਚ ਪਾਰਦਰਸ਼ਤਾ ਅਤੇ ਸੌਖ ਆਈ ਹੈ। ਹੁਣ ਅਸੀਂ ਸਾਰਾ ਕੰਮ ਆਪਣੇ ਕੰਪਿਊਟਰ ਤੋਂ ਹੀ ਕਰ ਸਕਦੇ ਹਾਂ ਅਤੇ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਕਿਸ ਅਧਿਕਾਰੀ ਨੇ ਫਾਈਲ ਨੂੰ ਹੋਲਡ ਕਰਕੇ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਨਵੇਂ ਪ੍ਰੈਸ ਅਤੇ ਮੈਗਜ਼ੀਨ ਰਜਿਸਟ੍ਰੇਸ਼ਨ ਐਕਟ 2023 ਦੇ ਤਹਿਤ ਹਰੇਕ ਅਧਿਕਾਰੀ ਨੂੰ 60 ਦਿਨਾਂ ਦੇ ਅੰਦਰ ਫਾਈਲ ਆਨਲਾਈਨ ਕੱਢਣੀ ਪਵੇਗੀ ਨਹੀਂ ਤਾਂ ਇਹ ਆਪਣੇ ਆਪ ਉੱਚ ਅਧਿਕਾਰੀ ਕੋਲ ਚਲੀ ਜਾਵੇਗੀ।

ਰਾਸ਼ਟਰੀ ਪ੍ਰਧਾਨ ਸ਼ਿਵ ਨਰਾਇਣ ਜਾਂਗੜਾ ਨੇ ਕਿਹਾ ਕਿ ਪ੍ਰੈਸ ਅਤੇ ਮੈਗਜ਼ੀਨ ਰਜਿਸਟ੍ਰੇਸ਼ਨ ਐਕਟ 1860 ਅੰਗਰੇਜ਼ਾਂ ਦੁਆਰਾ ਆਪਣੇ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ ਅਖ਼ਬਾਰਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਿਰਆ ਗੁੰਝਲਦਾਰ ਸੀ। ਪਰ ਹੁਣ ਪ੍ਰੈਸ ਅਤੇ ਮੈਗਜ਼ੀਨ ਰਜਿਸਟ੍ਰੇਸ਼ਨ ਐਕਟ 2023 ਦਾ ਨਵਾਂ ਐਕਟ ਡਿਜੀਟਲ ਇੰਡੀਆ ਦੇ ਟੀਚਿਆਂ ਦੇ ਅਨੁਸਾਰ ਬਣ ਗਿਆ ਹੈ ਅਤੇ ਇਹ ਸਰਲ, ਤੇਜ਼, ਪਾਰਦਰਸ਼ੀ ਆਨਲਾਈਨ ਪ੍ਰਕਿਿਰਆਵਾਂ ਨੂੰ ਯਕੀਨੀ ਬਣਾਏਗਾ।

ਸਮਾਲ ਨਿਊਜ਼ਪੇਪਰ ਪਬਲਿਸ਼ਰਜ਼ ਐਸੋਸੀਏਸ਼ਨ ਰਜਿਸਟ੍ਰੇਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਅਖ਼ਬਾਰਾਂ ਅਤੇ ਮੈਗਜੀਨਾਂ ਲਈ ਆਯੋਜਿਤ ਵਰਕਸ਼ਾਪ ਲਈ ਪ੍ਰੈਸ ਰਜਿਸਟਰਾਰ ਜਨਰਲ ਆਫ਼ ਇੰਡੀਆ ਯੋਗੇਸ਼ ਕੁਮਾਰ ਬਾਵੇਜਾ ਦੁਆਰਾ ਦਰਪੇਸ਼ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਪ੍ਰੈਸ ਰਜਿਸਟਰਾਰ ਯੋਗੇਸ਼ ਬਾਵੇਜਾ ਨੇ ਉਮੀਦ ਜਤਾਈ ਕਿ ਇਹ ਮੀਟਿੰਗ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਦੇ ਸਾਰੇ ਅਖਬਾਰ ਮਾਲਕਾਂ ਲਈ ਲਾਭਦਾਇਕ ਸਾਬਤ ਹੋਵੇਗੀ। ਕਿਉਂਕਿ ਪ੍ਰੈਸ ਸੇਵਾ ਪੋਰਟਲ ਦੀ ਸ਼ੁਰੂਆਤ ਅਖਬਾਰਾਂ ਅਤੇ ਮੈਗਜੀਨਾਂ ਦੀ ਰਜਿਸਟ੍ਰੇਸ਼ਨ ਅਤੇ ਨਿਯਮਨ ਨਾਲ ਸਬੰਧਤ ਪ੍ਰਕਿਿਰਆਵਾਂ ਨੂੰ ਆਧੁਨਿਕ ਬਣਾਉਣ ਅਤੇ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਯੋਗੇਸ਼ ਬਾਵੇਜਾ ਨੇ ਕਿਹਾ ਕਿ ਇਹ ਡਿਜੀਟਲ ਪਲੇਟਫਾਰਮ ਘੱਟੋ ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ ਦੀ ਭਾਵਨਾ ਨੂੰ ਸਫਲ ਕਰੇਗਾ ਅਤੇ ਅਖਬਾਰ ਮਾਲਿਕਾਂ ਦੀ ਬਿਹਤਰ ਸੇਵਾ ਲਈ ਤਕਨਾਲੋਜੀ ਦਾ ਲਾਭ ਉਠਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸਮਾਲ ਨਿਊਜ਼ਪੇਪਰ ਪਬਲਿਸ਼ਰਜ਼ ਐਸੋਸੀਏਸ਼ਨ ਰਜਿਸਟਰਡ ਦੇ ਰਾਸ਼ਟਰੀ ਪ੍ਰਧਾਨ ਸ਼ਿਵ ਨਰਾਇਣ ਜਾਂਗੜਾ, ਉਪ ਪ੍ਰਧਾਨ ਅਬਦੁਲ ਕਲਾਮ, ਛਤਰਪਾਲ ਸਿੰਘ, ਅਸ਼ੋਕ ਵਰਮਾ, ਜਨਰਲ ਸਕੱਤਰ ਵਿਪਨ ਕੁਮਾਰ ਨੇ ਪ੍ਰੈਸ ਰਜਿਸਟਰਾਰ ਜਨਰਲ ਆਫ਼ ਇੰਡੀਆ ਯੋਗੇਸ਼ ਬਾਵੇਜਾ ਅਤੇ ਪ੍ਰੈਸ ਇਨਫਰਮੇਸ਼ਨ ਬਿਊਰੋ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਵਿਵੇਕ ਵੈਭਵ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਹੋਰ ਅਧਿਕਾਰੀ ਤੇਜਿੰਦਰ ਸਿੰਘ, ਜਗਦੀਸ਼ ਗੋਇਲ, ਅਮਰਜੀਤ ਸਿੰਘ ਲਾਂਬਾ, ਸਤੀਸ਼ ਕੁਮਾਰ, ਰਵੇਲ ਸਿੰਘ ਰਾਣਾ, ਗੁਰਪ੍ਰੀਤ ਚੌਧਰੀ, ਮਾਮੂਨ ਰਸ਼ੀਦ ਅਤੇ ਗੋਪਾਲ ਮੌਜੂਦ ਸਨ।

ਸਮਾਲ ਨਿਊਜ਼ਪੇਪਰ ਪਬਲਿਸ਼ਰਜ਼ ਐਸੋਸੀਏਸ਼ਨ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਿਵ ਨਰਾਇਣ ਜਾਂਗੜਾ ਨੇ ਆਰ ਐਨ ਆਈ ਦੇ ਹੋਰ ਅਧਿਕਾਰੀਆਂ ਡਿਪਟੀ ਪ੍ਰੈਸ ਰਜਿਸਟਰਾਰ ਆਸ਼ੂਤੋਸ਼ ਮੋਹਲੇ, ਗੌਰਵ ਸ਼ਰਮਾ ਅਤੇ ਪ੍ਰੈਸ ਸੂਚਨਾ ਬਿਊਰੋ ਦੀ ਸਹਾਇਕ ਨਿਰਦੇਸ਼ਕ ਸ਼ੀਨਮ ਜੈਨ ਅਤੇ ਮੀਡੀਆ ਅਤੇ ਲੋਕ ਸੰਪਰਕ ਅਧਿਕਾਰੀ ਅਹਿਮਦ ਖਾਨ, ਤਨਵੀਰ, ਮਹਿੰਦਰ ਸਿੰਘ, ਬਲਬੀਰ ਸਿੰਘ ਅਤੇ ਹੋਰਾਂ ਦਾ ਪ੍ਰੈਸ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

ਇਸ ਦੇ ਨਾਲ ਹੀ  ਸਮਾਲ ਨਿਊਜ਼ਪੇਪਰ ਪਬਲਿਸ਼ਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰੈਸ ਰਜਿਸਟਰਾਰ ਜਨਰਲ ਆਫ਼ ਇੰਡੀਆ ਯੋਗੇਸ਼ ਕੁਮਾਰ ਬਾਵੇਜਾ ਨੂੰ ਕਿਹਾ ਕਿ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਭਵਿੱਖ ਵਿੱਚ ਸਮੇਂ ਸਮੇਂ *ਤੇ ਅਖ਼ਬਾਰ ਮਾਲਕਾਂ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇ ਤਾਂ ਜੋ ਅਖ਼ਬਾਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

Leave a Reply

Your email address will not be published. Required fields are marked *