ਪਟਿਆਲਾ 14 ਫਰਵਰੀ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਿਆਲਾ ਦੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਡੀ.ਈ.ਓ. ਡਾ. ਰਵਿੰਦਰਪਾਲ ਸ਼ਰਮਾ, ਪ੍ਰਿੰਸੀਪਲ ਵਿਜੇ ਕਪੂਰ ਅਤੇ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ। ਅੱਜ ਇਥੇ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਦੀਆਂ 4 ਭਾਰ ਵਰਗਾਂ ਅਧੀਨ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ 6ਵੀਂ ਤੋਂ 8ਵੀਂ ਜਮਾਤ ਅਧੀਨ -35 ਕਿਲੋ ਵਿਚ ਸ਼ੈਲੀ ਪਰਜਾਪਤੀ (ਪਟਿ-3 ), – 40 ਕਿਲੋ ਵਿਚ ਏਜਲ ਅਸੀਜਾ (ਪਟਿ -2 ), -45 ਕਿਲੋ ਚ ਪ੍ਰੀਆਪਾਲ ( ਭੁੰਨਰਹੇੜੀ -2 ) +45 ਕਿਲੋ ਵਿਚ ਸਿਮਰਨ (ਸਮਾਣਾ -3 ) ਅਤੇ 9 ਵੀਂ ਤੋਂ 12 ਜਮਾਤ ਅਧੀਨ -40 ਕਿਲੋ ਅਧੀਨ ਦਿਲਪ੍ਰੀਤ ਕੌਰ ਰਾਜਪੁਰਾ, – 45 ਕਿਲੋ ਵਿਚ ਖੁਸ਼ੀ ਪਟਿਆਲਾ – 2, -50 ਕਿਲੋ ਵਿਚ ਸਵਾਤੀ ਪਟਿਆਲਾ – 3, ਅਤੇ +50 ਵਿਚ ਤ੍ਰਿਸ਼ਣਾ ਰਾਣਾ – ਪਟਿਆਲਾ -3 – ਖਿਡਾਰਨਾਂ ਨੇ ਪਹਿਲੀਆਂ ਪੁਜੀਸ਼ਨਾਂ ਤੇ ਕਬਜਾ ਜਿਤਾਇਆ। ਸਾਰੀਆਂ ਖਿਡਾਰਨਾਂ ਨੂੰ ਰਿਫਰੈਸ਼ਮੈਂਟ ਅਤੇ ਜੇਤੂਆਂ ਨੂੰ ਮੈਡਲਜ ਤਕਸੀਮ ਕੀਤੇ ਗਏ।
ਇਸ ਮੌਕੇ ਚਰਨਜੀਤ ਸਿੰਘ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸਕੱਤਰ, ਅਮਨਿੰਦਰ ਸਿੰਘ, ਬਲਵਿੰਦਰ ਜੱਸਲ, ਗੁਲਜ਼ਾਰ ਖਾਂ, ਬਲਜੀਤ ਸਿੰਘ ਧਾਰੋਂਕੀ, ਡਾ. ਰਜਿੰਦਰ ਸਿੰਘ, ਸ਼ਸ਼ੀ ਮਾਨ, ਦਵਿੰਦਰ ਸਿੰਘ ਤੇਈਪੁਰ, ਜਸਵਿੰਦਰ ਸਿੰਘ ਚਪੜ੍ਹ, ਗੁਰਪ੍ਰੀਤ ਸਿੰਘ ਟਿਵਾਣਾ, ਭਰਪੂਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ – ਅਸਿਸਟੈਂਟ ਟੂ ਡੀ.ਐਸ.ਸੀ ਪਟਿਆਲਾ , ਅਮਨਦੀਪ ਕੌਰ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ, ਕੁਲਦੀਪ ਕੌਰ, ਵੀਰਪਾਲ ਕੌਰ, ਕੋਚ ਰਾਜੇਸ਼ ਕੁਮਾਰ, ਸੰਕਰ ਨੇਗੀ, ਚਮਕੌਰ ਸਿੰਘ, ਬਿਪਨ ਚੰਦ, ਹਰਜੀਤ ਸਿੰਘ ਅਜਨੌਦਾ , ਹਰਦੀਪ ਸਿੰਘ, ਇਕਬਾਲ ਸਿੰਘ, ਸੁਖਜੀਤ ਸਿੰਘ, ਅਵਿਨੀਤ ਸਿੰਘ, ਮਨਜੀਤ ਕੌਰ ਤੋ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਅਧਿਆਪਕ, ਕੋਚ ਅਤੇ ਖਿਡਾਰਨਾਂ ਹਾਜ਼ਰ ਰਹੀਆਂ।