ਪਟਿਆਲਾ, 13 ਨਵੰਬਰ (ਪਰਮਿੰਦਰ) : ਥਾਈਲੈਂਡ ਵਿਚ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਬੀਤੀ 9 ਅਤੇ 10 ਨਵੰਬਰ ਨੂੰ ਹੋਈ। ਇਸ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ 40 ਤੋਂ ਵੱਧ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਅਪਣੇ ਜੌਹਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ ਏਸ਼ੀਆ ਦੇ ਪ੍ਰਧਾਨ ਪ੍ਰਿੰਸ ਉੱਪਲ ਭਾਰਤ ਦੀ ਟੀਮ ਲੈ ਕੇ ਗਏ ਅਤੇ ਪੰਜਾਬ ਦੀ ਟੀਮ ਦੀ ਅਗਵਾਈ ਰਾਜੇਸ਼ ਅਰੋੜਾ ਨੇ ਕੀਤੀ। ਇਸ ਚੈਂਪੀਅਨਸ਼ਿਪ ਵਿਚ ਹਰਪ੍ਰੀਤ ਸਿੰਘ ਪੀਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲਡ ਮੈਡਲ ਅਪਣੇ ਨਾਮ ਕੀਤੇ ਅਤੇ ਮਾਸਟਰ ਕੈਟਾਗਰੀ ਵਿਚ ਓਵਰਆਲ ਚੈਂਪੀਅਨ ਬਣਿਆ। ਗੱਲਬਾਤ ਕਰਦਿਆਂ ਰਾਜੇਸ਼ ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਥਾਈਲੈਂਡ ਵਿਚ ਹੋਈ ਵਰਲਡ ਪਾਵਰਲਫਿਟਿੰਗ ਚੈਂਪੀਅਨਸ਼ਿਪੁ ਵਿਚ ਪੰਜਾਬ ਦੇ ਨੌਜਵਾਨਾਂ ਨੇ ਝੰਡੇ ਗੱਡ ਦਿੱਤੇ ਅਤੇ ਅਪਣੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਚੈਂਪੀਅਨਸ਼ਿਪ ਵਿਚ ਨਰਿੰਦਰਪਾਲ ਸਿੰਘ ਸ਼ੈਰੀ ਨੇ ਕਲਾਸਿਕ ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ ਅੰਡਰ-16 ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ ਅੰਡਰ-16 ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਅਮਨਦੀਪ ਸਿੰਘ ਨੇ 35+ ਬਾਡੀ ਬਿਲਡਿੰਗ ‘ਚ ਗੋਲਡ ਮੈਡਲ, ਹਰਮਨਦੀਪ ਸਿੰਘ ਨੇ ਜੂਨੀਅਰ ਕੈਟੇਗਰੀ ‘ਚ ਪਾਵਰ ਲਿਫਟਿੰਗ ਡੈਡ ਲਿਫਟ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਵਿਵੇਕ ਸ਼ਰਮਾ ਨੇ ਨੈਚੁਰਲ ਬਾਡੀ ਬਿਲਡਿੰਗ ਵਿਚ ਦੂਜਾ ਸਥਾਨ ਹਾਸਿਲ ਕੀਤਾ।
Related Posts
ਤੰਦਰੁਸਤ ਜੀਵਨ ਲਈ ਬੱਚਿਆਂ ਲਈ ਪੌਸ਼ਟਿਕ ਭੋਜਨ ਜ਼ਰੂਰੀ : ਗੁਰਦੇਵ ਸਿੰਘ ਦੇਵ ਮਾਨ
- ApnaPunjab
- September 28, 2024
- 0
ਨਾਭਾ, 28 ਸਤੰਬਰ: ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਨਾਭਾ ਗੁਰਮੀਤ ਸਿੰਘ ਦੀ ਦੇਖ-ਰੇਖ […]
ਪੀ.ਐਸ.ਪੀ.ਸੀ.ਐਲ. ਦਾ ਐਸ.ਡੀ.ਓ. ਅਤੇ ਆਰ.ਏ. 30,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ
- ApnaPunjab
- February 14, 2024
- 0
ਚੰਡੀਗੜ੍ਹ, 14 ਫਰਵਰੀ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਐਸ.ਪੀ.ਸੀ.ਐਲ. ਦਫ਼ਤਰ ਭਵਾਨੀਗੜ੍ਹ, ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਸਬ ਡਵੀਜ਼ਨਲ […]
ਦਿੱਲੀ ਵਿੱਚ ਗਰਮੀ ਨਾਲ ਸਬੰਧਤ ਪਹਿਲੀ ਮੌਤ ਦਰਜ ਕੀਤੀ ਗਈ ਹੈ, ਇੱਕ ਵਿਅਕਤੀ ਨੂੰ 107 ਡਿਗਰੀ ਸੈਲਸੀਅਸ ਤੱਕ ਬੁਖਾਰ ਦਾ ਸਾਹਮਣਾ ਕਰਨਾ ਪਿਆ।
- ApnaPunjab
- May 30, 2024
- 0
ਚੰਡੀਗੜ੍ਹ, 30 ਮਈ (ਆਪਣਾ ਪੰਜਾਬੀ ਡੈਸਕ): ਦਿੱਲੀ ਵਿੱਚ ਬੁਧਵਾਰ ਨੂੰ ਝੁਲਸ ਗਿਆ ਅਤੇ ਮੁੰਗੇਸ਼ਪੁਰ ਵਿੱਚ ਪਾਰਾ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਾਲਾਂਕਿ, ਇਹ ਧਿਆਨ […]