ਨਾਭਾ ਪਾਵਰ ਲਿਮਟਿਡ ਨੇ ਪਰਾਲੀ ਦੀ ਅੱਗ ਲਗਾਉਣ ਤੋਂ ਰੋਕਣ ਲਈ ਸਾਈਕਲ ਰੈਲੀ ਕਰਵਾਈ

ਨਾਭਾ ਪਾਵਰ ਲਿਮਿਟਡ ਥਰਮਲ ਪਲਾਂਟ ਰਾਜਪੁਰਾ ਵੱਲੋਂ ਪਰਾਲੀ ਨੂੰ ਨਾ ਸਾੜਨ ਦੇ ਜਾਗਰੂਕਤਾਂ ਅਭਿਆਨ ਤਹਿਤ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਾਭਾ ਪਾਵਰ ਲਿਮਿਟਡ ਰਾਜਪੁਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਐਸ ਕੇ ਨਾਰੰਗ ਨੇ ਸੰਬੋਧਨ ਕਰਦਿਆ ਕਿਹਾ ਕਿ ਵਿਸ਼ਵ ਪੱਧਰ ਤੇ ਵੱਧ ਰਹੀ ਤਪਸ਼ ਨਾਲ ਵਾਤਾਵਰਨ ਵਿਚ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਵੇਂ ਕਿ ਬਹੁਤ ਜਿਆਦਾ ਗਰਮੀ ਦਾ ਪੈਣਾ, ਅਚਾਨਕ ਭਾਰੀ ਮੀਂਹ, ਹੜਾਂ ਦਾ ਆਉਣਾ ਜਾਂ ਸੋਕੇ ਦਾ ਪੈਣਾ ਇਸ ਸਭ ਦਾ ਕਾਰਨ ਵੱਖ ਵੱਖ ਸਰੋਤਾ ਜਿਵੇਂ ਕਿ ਗੱਡੀਆਂ ਦੇ ਧੂੰਏ, ਪਰਾਲੀ ਸਾੜਨ ਆਦਿ ਨਾਲ ਪੈਦਾ ਹੋ ਰਿਹਾ ਪ੍ਰਦੂਸ਼ਣ ਹੈ। ਇਹ ਗੰਭੀਰ ਸਮੱਸਿਆ ਦਾ ਵਿਸ਼ਾ ਹੈ ਜਿਸ ਉੱਪਰ ਸਮਾਜ ਦੇ ਹਰ ਵਿਅਕਤੀ ਵਰਗ ਨੂੰ ਸੋਚਣ ਦੀ ਲੋੜ ਹੈ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਵਾਤਾਵਰਣ ਅਨੁਕੂਲ ਖੇਤੀ ਤਰੀਕਿਆਂ ਨੂੰ ਅਪਣਾਉਣ ਲਈ ਉਤਸਾਹਿਤ ਕੀਤਾ। ਇਸ ਮੌਕੇ ਓਹਨਾ ਦਸਿਆ ਕਿ ਸਰਕਾਰ ਦੇ ਸੁਝਾਵਾਂ ਮੁਤਾਬਿਕ ਨਾਭਾ ਪਾਵਰ ਲਿਮਟਿਡ ਵਿਖੇ ਬਿਜਲੀ ਉਤਪਾਦਨ ਲਈ ਕੋਲੇ ਦੇ ਨਾਲ ਕੁਛ ਮਾਤਰਾ ਵਿੱਚ ਪਰਾਲੀ ਤੋਂ ਬਣੇ ਬਾਇਓਮਾਸ ਬਾਲਣ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ
ਉਹਨਾਂ ਅੱਗੇ ਕਿਹਾ ਕਿ ਨੌਜਵਾਨ, ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਹ ਸਾਈਕਲ ਰੈਲੀ ਵਰਗੀਆਂ ਮੁਹਿੰਮਾਂ ਨਾਲ ਜੁੜ ਕੇ ਉਹ ਅੱਗੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਅਤੇ ਹੋਰਾਂ ਨੂੰ ਵੀ ਚੰਗੀ ਸੇਧ ਦੇ ਸਕਦੇ ਹਨ
ਇਸ ਦੇ ਨਾਲ ਹੀ ਉਹਨਾਂ ਨੇ ਇਸ ਮੁਹਿੰਮ ਨਾਲ ਜੁੜੇ ਸਾਰੇ ਬੱਚਿਆਂ, ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਪ੍ਰੋਗਰਾਮ ਅਤੇ ਸਾਈਕਲ ਰੈਲੀ ਵਿੱਚ ਆਪਣਾ ਯੋਗਦਾਨ ਪਾਇਆ।

Leave a Reply

Your email address will not be published. Required fields are marked *