ਜਲੰਧਰ, 7 ਅਕਤੂਬਰ: ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਟਾਈਪ-1 ਸੇਵਾ ਕੇਂਦਰ ਵਿੱਚ ਬਣੀ ਕੰਟੀਨ ਦੇ ਠੇਕੇ ਦੀ ਨਿਲਾਮੀ 8 ਅਕਤੂਬਰ 2024 ਨੂੰ ਸਵੇਰੇ 11 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰ. 18 ਜ਼ਮੀਨੀ ਮੰਜ਼ਿਲ (ਦਫ਼ਤਰ ਡਿਪਟੀ ਕਮਿਸ਼ਨਰ, ਜਲੰਧਰ) ਵਿਖੇ ਹੋ ਰਹੀ ਹੈ।
ਬੋਲੀ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟੀਨ ਦੇ ਠੇਕੇ ਦੀ ਰਾਖਵੀਂ ਬੋਲੀ 81,450 ਰੁਪਏ ਅਤੇ ਸਕਿਓਰਿਟੀ ਦੀ ਰਕਮ 50,000 ਰੁਪਏ ਹੈ। ਬੋਲੀ ਦੀ ਦਰਖਾਸਤ ਦੇਣ ਵਾਲੇ ਨੂੰ ਉਕਤ ਬੋਲੀ ਵਿੱਚ ਹਾਜ਼ਰ ਹੋ ਕੇ ਬੋਲੀ ਦੇਣਾ ਲਾਜ਼ਮੀ ਹੋਵੇਗਾ, ਬੋਲੀ ਨਾ ਦੇਣ ਦੀ ਸੂਰਤ ਵਿੱਚ ਸਕਿਓਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ।
ਕੰਟੀਨ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ ਅਤੇ ਜੇਕਰ ਅਧਿਕਾਰੀਆਂ ਵੱਲੋਂ ਕੋਈ ਅਚਨਚੇਤ ਮੀਟਿੰਗ ਸ਼ਨੀਵਾਰ ਜਾਂ ਐਤਵਾਰ ਅਤੇ ਜਾਂ ਕਿਸੇ ਸਰਕਾਰੀ ਛੁੱਟੀ ਵਾਲੇ ਦਿਨ ਰੱਖੀ ਜਾਂਦੀ ਹੈ ਤਾਂ ਕੰਟੀਨ ਖੋਲ੍ਹਣ ਲਈ ਪਾਬੰਦ ਹੋਵੇਗਾ।
ਸਫ਼ਲ ਬੋਲੀਕਾਰ ਨੂੰ ਅੰਤਿਮ ਮਨਜ਼ੂਰ ਹੋਈ ਬੋਲੀ ਦਾ 40 ਫੀਸਦੀ ਬੋਲੀ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸੇ ਸਮੇਂ ਜਮ੍ਹਾ ਕਰਵਾਉਣਾ ਹੋਵੇਗਾ।
ਠੇਕੇ ਦੀ ਮਿਆਦ 1 ਨਵੰਬਰ 2024 ਤੋਂ 31 ਮਾਰਚ 2025 ਤੱਕ ਹੋਵੇਗੀ ਅਤੇ 31 ਮਾਰਚ 2025 ਸ਼ਾਮ 5 ਵਜੇ ਤੋਂ ਬਾਅਦ ਠੇਕੇਦਾਰ ਨੂੰ ਆਪਣਾ ਸਾਮਾਨ ਡੀ.ਏ.ਸੀ. ਵਿੱਚ ਰੱਖਣ ਦਾ ਕੋਈ ਅਖਤਿਆਰ ਨਹੀਂ ਹੋਵੇਗਾ।