ਨਸ਼ਿਆਂ ਵਿਰੁੱਧ ਜਾਗਰੂਕਤਾ: 282 ਨਸ਼ਾ ਪੀੜਤਾਂ ਨੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 64-ਏ ਅਧੀਨ ਮੁੜ ਵਸੇਬੇ ਦਾ ਅਹਿਦ ਲਿਆ

– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ
– ਪੰਜਾਬ ਪੁਲਿਸ ਨੇ ਬਣਦੀ ਪ੍ਰਕਿਰਿਆ ਅਨੁਸਾਰ 523 ਕਿਲੋ ਹੈਰੋਇਨ, 79.92 ਕੁਇੰਟਲ ਭੁੱਕੀ, 298 ਕਿਲੋ ਗਾਂਜਾ ਅਤੇ 17.57 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲ ਕੀਤੇ ਨਸ਼ਟ : ਆਈਜੀਪੀ ਸੁਖਚੈਨ ਗਿੱਲ
– ਇੱਕ ਹਫ਼ਤੇ ਵਿੱਚ 19.4 ਕਿਲੋ ਹੈਰੋਇਨ, 8.3 ਕਿਲੋ ਅਫੀਮ, 1.40 ਲੱਖ ਰੁਪਏ ਦੀ ਡਰੱਗ ਮਨੀ ਨਾਲ 31 ਵੱਡੀਆਂ ਮੱਛੀਆਂ ਸਣੇ 141 ਨਸ਼ਾ ਤਸਕਰ ਕਾਬੂ
– ਹੁਣ ਤੱਕ ਏਜੀਟੀਐਫ ਨੇ 951 ਗੈਂਗਸਟਰਾਂ/ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ ; 10 ਅਪਰਾਧੀ ਕੀਤੇ ਬੇਅਸਰ; 963 ਹਥਿਆਰ ਬਰਾਮਦ
– ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਪੀਓ/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਗਿਣਤੀ 1260 ਤੱਕ ਅੱਪੜੀ
ਚੰਡੀਗੜ੍ਹ, 23 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਹੋਰ ਵੀ ਨਸ਼ਾ ਪੀੜਤਾਂ ਐਨਡੀਪੀਐਸ ਐਕਟ ਦੀ ਧਾਰਾ 64-ਏ ਦਾ ਲਾਭ ਲੈ ਕੇ ਮੁੜਵਸੇਬੇ ਅਤੇ ਇਲਾਜ ਲਈ ਅੱਗੇ ਆ ਰਹੇ ਹਨ।  ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ: ਸੁਖਚੈਨ ਸਿੰਘ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ, “ਸਿਰਫ਼ 20 ਦਿਨਾਂ ਵਿੱਚ, ਮਾਣਯੋਗ ਅਦਾਲਤ ਨੇ 237 ਕੇਸਾਂ ਦੀ ਪੁਸ਼ਟੀ ਕੀਤੀ ਹੈ, ਜਿੱਥੇ ਐਨਡੀਪੀਐਸ ਐਕਟ ਦੀ ਧਾਰਾ 64-ਏ ਤਹਿਤ ਹੁਕਮ ਪਾਸ ਕੀਤੇ ਗਏ ਹਨ ਜਿਸ ਤਹਿਤ 282 ਨਸ਼ਾ ਪੀੜਤਾਂ ਦਾ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਇਲਾਜ ਕਰਵਾ ਰਹੇ ਹਨ ਹੈ।”
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਨੁਕਾਤੀ ਰਣਨੀਤੀ- ਲਾਗੂ, ਰੋਕਥਾਮ ਅਤੇ ਮੁੜ ਵਸੇਬਾ- ਨੂੰ ਲਾਗੂ ਕੀਤਾ ਹੈ। ਰਣਨੀਤੀ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64-ਏ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਫੈਲਾ ਰਹੀ ਹੈ ਅਤੇ ਇਸ ਰਣਨੀਤੀ ਤਹਿਤ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਨਾਲ ਫੜੇ ਗਏ ਨਸ਼ਾਗ੍ਰਸਤ ਵਿਅਕਤੀਆਂ ਨੂੰ ਮੁੜ-ਵਸੇਬੇ ਦਾ ਮੌਕਾ ਦਿੱਤਾ ਜਾਂਦਾ ਹੈ।
 ਆਈਜੀਪੀ ਨੇ ਕਿਹਾ ਕਿ ਵੱਡੇ ਨਸ਼ਾ ਤਸਕਰਾਂ ਵਿਰੁੱਧ ਵੀ ਕਾਰਵਾਈ ਜਾਰੀ ਹੈ, ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ 109 ਐਫਆਈਆਰ ਦਰਜ ਕਰਕੇ 31 ਵੱਡੀਆਂ ਮੱਛੀਆਂ ਸਮੇਤ ਕੁੱਲ 141 ਨਸ਼ਾ ਤਸਕਰਾਂ/ਸਪਲਾਇਅਰਾਂ ਨੂੰ ਗ੍ਰਿਫਤਾਰ ਕੀਤਾ ਅਤੇ 19.4 ਕਿਲ ਹੈਰੋਇਨ , 8.3 ਕਿਲੋ ਅਫੀਮ, 25.23 ਕੁਇੰਟਲ ਭੁੱਕੀ, ਅਤੇ 4201 ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੇ । ਇਸ ਤੋਂ   ਇਲਾਵਾ ਉਨ੍ਹਾਂ ਕੋਲੋਂ 1.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ।
ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ ਛੇ ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ 5 ਜੁਲਾਈ, 2022 ਨੂੰ ਪੀ.ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 1260 ਤੱਕ ਪਹੁੰਚ ਗਈ ਹੈ ।
 1 ਜਨਵਰੀ, 2024 ਤੋਂ 15 ਜਨਵਰੀ, 2024 ਤੱਕ ਐਨਡੀਪੀਐਸ ਐਕਟ ਤਹਿਤ ਨਸ਼ਿਆਂ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਬਾਰੇ ਵੇਰਵੇ ਦਿੰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਵੱਖ-ਵੱਖ ਫੀਲਡ ਅਤੇ ਸਪੈਸ਼ਲ ਯੂਨਿਟਾਂ ਨੇ 523 ਕਿਲੋ ਹੈਰੋਇਨ, 79.92 ਕੁਇੰਟਲ ਭੁੱਕੀ, 298 ਕਿਲੋ ਗਾਂਜਾ ਅਤੇ 17.57 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲਾਂ ਨੂੰ , ਉੱਚ-ਪੱਧਰੀ ਨਸ਼ਾ ਨਿਪਟਾਰਾ ਕਮੇਟੀਆਂ ਦੀ ਦੇਖ-ਰੇਖ ਵਿੱਚ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਨਸ਼ਟ ਕੀਤਾ  ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਵੱਡੇ ਨਸ਼ਾਂ ਤਸਕਰਾਂ ਦੀਆਂ 111 ਕਰੋੜ ਰੁਪਏ ਦੀਆਂ  263 ਜਾਇਦਾਦਾਂ ਜ਼ਬਤ ਕੀਤੀਆਂ ਹਨ। ਜਦਕਿ 3.60 ਕਰੋੜ ਰੁਪਏ ਦੀਆਂ ਹੋਰ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ 9 ਹੋਰ ਤਜਵੀਜ਼ਾਂ ਸਮਰੱਥ ਅਧਿਕਾਰੀ ਕੋਲ ਵਿਚਾਰ ਅਧੀਨ ਹਨ।
ਇਸ ਤੋਂ ਇਲਾਵਾ ਆਈ.ਜੀ.ਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਉਨ੍ਹਾਂ ਕਿਹਾ ਕਿ 6 ਅਪ੍ਰੈਲ, 2022 ਨੂੰ ਸਥਾਪਤ ਹੋਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ  ਹੁਣ ਤੱਕ 951 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਅਤੇ 10 ਨੂੰ ਬੇਅਸਰ ਕਰਨ ਉਪਰੰਤ  312 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਣ ਵਾਲੇ 963 ਹਥਿਆਰਾਂ ਅਤੇ 208 ਵਾਹਨਾਂ ਨੂੂੰ ਬਰਾਮਦ ਕਰਕੇ ਅਤੇ  ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
———-

Leave a Reply

Your email address will not be published. Required fields are marked *