67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਫਾਈਨਲ ਮੈਚ 11 ਜਨਵਰੀ ਨੂੰ ਹੋਵੇਗਾ

ਪਹਿਲਾ ਸੈਮੀਫਾਈਨਲ ਦਿੱਲੀ ਅਤੇ ਹਰਿਆਣਾ, ਦੂਜਾ ਸੈਮੀਫਾਈਨਲ ਪੰਜਾਬ ਅਤੇ ਆਈ.ਬੀ.ਐਸ.ਓ ਵਿਚਕਾਰ
ਪਟਿਆਲਾ 10 ਜਨਵਰੀ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੀ ਅਗਵਾਈ ਅਤੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਦੇਖ-ਰੇਖ ਹੇਠ ਹੇਠ ਚਲ ਰਹੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦਾ ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਆਪਣੇ ਆਖਰੀ ਪੜਾਅ ਤੇ ਪਹੁੰਚ ਚੁੱਕਾ ਹੈ। ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪਹੁੰਚੀਆਂ 30 ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ। ਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਦਾ ਮੁਕਾਬਲਾ ਮਿਤੀ 11 ਜਨਵਰੀ ਨੂੰ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਪੰਜਾਬੀ ਬਾਗ ਦੇ ਬਾਸਕਟਬਾਲ ਕੋਰਟ ਵਿੱਚ ਹੋਵੇਗਾ।
ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਪਟਿਆਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਕੁਆਲੀਫਾਈਡ ਰੈਫਰੀ ਹਨ ਜੋ ਕਿ ਮੈਚਾਂ ਵਿੱਚ ਨਿਰਪੱਖ ਫੈਸਲੇ ਦੇ ਕੇ ਵਧੀਆ ਢੰਗ ਨਾਲ ਟੂਰਨਾਮੈਂਟ ਦੇ ਆਯੋਜਨ ਵਿੱਚ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਪੱਛਮੀ ਬੰਗਾਲ ਦੇ ਕੋਚ ਅਤੇ ਟੀਮ ਮੈਨੇਜਰ ਸੋਮਨਾਥ ਪਾਲ ਅਤੇ ਗੌਤਮ ਸਾਹਾ ਨੇ ਦੱਸਿਆ ਕਿ ਪਟਿਆਲਾ ਵਿਖੇ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਮੇਜਬਾਨ ਪੰਜਾਬ ਵੱਲੋਂ ਟੀਮਾਂ ਦਾ ਸਵਾਗਤ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਰਹਿਣ ਲਈ, ਖਾਣੇ ਲਈ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਟਰਾਂਸਪੋਰਟ ਅਤੇ ਪਟਿਆਲਾ ਸ਼ਹਿਰ ਦੇ ਨੇਤਾ ਜੀ ਸ਼ੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਦੌਰਾ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਤੋਂ ਪਹੁੰਚੇ ਆਬਜ਼ਰਵਰ ਹਿਮਾਂਸ਼ੂ ਸ਼ੁਕਲਾ, ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਪਟਿਆਲਾ ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਨਰਿੰਦਰ ਸਿੰਘ, ਅਮਰਜੋਤ ਸਿੰਘ ਆਰਗੇਨਾਈਜ਼ਿੰਗ ਕੋਆਰਡੀਨੇਟਰ, ਇਰਵਿਨਦੀਪ ਕੌਰ, ਅਮਿਤ ਕੁਮਾਰ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ, ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ, ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ, ਪ੍ਰਿੰਸੀਪਲ ਰਾਜ ਕੁਮਾਰ, ਜੀਵਨ ਕੁਮਾਰ, ਸਿਮਰਜੀਤ ਸਿੰਘ, ਅਮਨਿੰਦਰ ਸਿੰਘ, ਰਾਜਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਚਪੜ, ਹਰੀਸ਼ ਕੁਮਾਰ, ਗੁਰਦਾਸ ਸਿੰਘ,  ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਸਮੇਤ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲਿਆਂ ਨੂੰ ਦੇਖਣ ਲਈ ਪਟਿਆਲਾ ਦੇ ਬਾਸਕਟਬਾਲ ਖਿਡਾਰੀ ਅਤੇ ਅਧਿਆਪਕ ਮੌਜੂਦ ਸਨ।
ਕੁਆਰਟਰ ਫਾਈਨਲ ਮੁਕਾਬਲਿਆਂ ਦੇ ਨਤੀਜੇ:
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਕੁਆਰਟਰ ਫਾਈਨਲ ਵਿੱਚ ਪੰਜਾਬ ਨੇ ਚੰਡੀਗੜ੍ਹ ਨੂੰ 96-56 ਅੰਕਾਂ ਨਾਲ ਹਰਾਇਆ। ਦਿੱਲੀ ਨੇ ਰਾਜਸਥਾਨ ਨੂੰ 77-76 ਅੰਕਾਂ ਨਾਲ ਹਰਾਇਆ। ਹਰਿਆਣਾ ਨੇ ਝਾਰਖੰਡ ਨੂੰ 66-49 ਅੰਕਾਂ ਨਾਲ ਹਰਾਇਆ। ਇੰਟਰਨੈਸ਼ਨਲ ਬੋਰਡ ਸਕੂਲ ਸਪੋਰਟਸ ਆਰਗੇਨਾਈਜ਼ੇਸ਼ਨ ਨੇ ਤਮਿਲਨਾਡੂ ਨੂੰ 72-61 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਖਬਰ ਲਿਖਣ ਦੇ ਸਮੇਂ ਤੱਕ ਦਿੱਲੀ ਦਾ ਹਰਿਆਣਾ ਨਾਲ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਜਾਰੀ ਸੀ।

Leave a Reply

Your email address will not be published. Required fields are marked *