ਪਟਿਆਲਾ, 9 ਦਸੰਬਰ:
ਪਸ਼ੂ ਪਾਲਣ ਵਿਭਾਗ ਨੇ ਇੱਥੇ ਚੌਰਾ ਰੋਡ ਵਿਖੇ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਗਊਸ਼ਾਲਾ ਵਿਖੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਜਾਂਚ ਲਈ ਕੈਂਪ ਲਗਾਇਆ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ 25 ਹਜ਼ਾਰ ਰੁਪਏ ਕੀਮਤ ਦੀਆਂ ਦਵਾਈਆ ਮੁਹੱਈਆ ਕਰਵਾਈਆਂ ਗਈਆ।
ਕੈਂਪ ਦੀ ਸ਼ੁਰੂਆਤ ਮੌਕੇ ਨੌਜਵਾਨ ਆਗੂ ਹਰਜ਼ਸਨ ਸਿੰਘ ਪਠਾਣਾਮਾਜਰਾ ਨੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਸੁਨੇਹਾ ਦਿੰਦਿਆਂ ਕੈਂਪ ਦਾ ਉਦਘਾਟਨ ਕੀਤਾ ਤੇ ਪ੍ਰਬੰਧਕਾਂ ਨਾਲ ਕੈਂਪ ਦਾ ਦੌਰਾ ਕਰਕੇ ਪਸੂਆਂ ਦੀ ਸਾਭ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਗਊਸ਼ਾਲਾ ਵਿੱਚ ਆਲੇ ਦੁਆਲੇ ਦੀਆਂ ਝੁੱਗੀਆਂ ਝੌਪੜੀਆਂ ‘ਚ ਰਹਿੰਦੇ ਬੱਚਿਆਂ ਨੂੰ ਕਰਵਾਈ ਜਾਂਦੀ ਪੜਾਈ ਦੇ ਉਪਰਾਲੇ ਨੂੰ ਇੱਕ ਬਹੁਤ ਹੀ ਸਲਾਘਾਯੋਗ ਦੱਸਿਆ ਤੇ ਬੱਚਿਆ ਦੀ ਹੌਂਸਲਾ ਅਫ਼ਜਾਈ ਕਰਦਿਆਂ ਅਧਿਆਪਕ ਪੂਨਮ ਧੀਮਾਨ ਦੇ ਕੰਮ ਦੀ ਭਰਪੂਰ ਸਲਾਘਾ ਕੀਤੀ।
ਪਸ਼ੂ ਸੰਭਾਲ ਕੈਂਪ ਮੌਕੇ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਨਾਜ ਮੰਡੀ ਪਟਿਆਲਾ ਪਰਮਿੰਦਰ ਸਿੰਘ ਚੀਮਾ ਤੇ ਪਵਨ ਸਿੰਗਲਾ, ਰਕੇਸ਼ ਸ਼ਰਮਾ, ਬਹਿਲ, ਰਜਤ ਕਪੂਰ, ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਗਊਸ਼ਾਲਾ ਦੇ ਚੇਅਰਮੈਨ ਅਨੀਸ਼ ਮੰਗਲਾ, ਸੁਰਿੰਦਰ ਜਿੰਦਲ, ਪਰਵੀਨ ਕੁਮਾਰ, ਮਨੋਜ਼ ਕੁਮਾਰ ਨੇ ਵੈਟਰਨਰੀ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਵੈਟਰਨਰੀ ਅਫਸਰ, ਪਟਿਆਲਾ ਡਾ. ਸੋਨਿੰਦਰ ਕੌਰ ਤੇ ਵੈਟਰਨਰੀ ਅਫਸਰ ਡਾ ਜੀਵਨ ਕੁਮਾਰ ਗੁਪਤਾ, ਡਾ. ਜਤਿੰਦਰ ਸਿੰਘ, ਡਾ. ਵਿਜੈ ਕੁਮਾਰ, ਡਾ. ਵਿਨੋਦ ਕੁਮਾਰ, ਡਾ. ਅਮਿਤ ਤੇ ਵੈਟਰਨਰੀ ਇੰਸਪੈਕਟਰ ਸਰਬਜੀਤ ਸਿੰਘ, ਰਾਜੀਵ ਕੋਹਲੀ, ਸੰਜੀਵ ਕੁਮਾਰ, ਖੇਮ ਕਿਰਨ, ਹਰਮਨ ਸਿੰਘ, ਸਿਮਰਨਜੀਤ ਸਿੰਘ, ਇੰਦਰਪਾਲ ਸਿੰਘ, ਹੋਰ ਅਮਲਾ ਹਰਬੰਸ ਸਿੰਘ, ਸੰਦੀਪ ਸਿੰਘ ਆਦਿ ਵੀ ਮੌਜੂਦ ਸਨ।