ਪਟਿਆਲਾ, 23 ਨਵੰਬਰ:
ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਂਪਸ ਵਿਖੇ ਚੱਲ ਰਹੇ ਖੇਤਰੀ ਯੁਵਕ ਮੇਲੇ ਦੌਰਾਨ ਭਾਰਤੀ ਚੋਣ ਕਮਿਸ਼ਨਰ, ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਸਵੀਪ ਟੀਮ ਪਟਿਆਲਾ ਵੱਲੋਂ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ’ ਮੇਲੇ ਵਿੱਚ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ, ਪ੍ਰੋਫੈਸਰਾਂ, ਦਰਸ਼ਕਾਂ ਨੂੰ ਵੋਟਰ ਪੰਜੀਕਰਣ ਸਬੰਧੀ ਜਾਗਰੂਕ ਕੀਤਾ ਗਿਆ।
ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ, ਡਾ. ਨਰਿੰਦਰ ਸਿੰਘ ਢੀਂਡਸਾ (ਏ.ਆਰ.ਓ. ਪਟਿਆਲਾ ਰੂਰਲ ਵੱਲੋਂ ਵਿਦਿਆਰਥੀਆਂ, ਪ੍ਰੋਫੈਸਰਾਂ, ਦਰਸ਼ਕਾਂ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰ ਹੈਲਪ ਲਾਈਨ, ਨਵੀਆਂ ਵੋਟਾਂ ਦੀ ਰਜਿਸਟ੍ਰੇਸ਼ਨ, ਇਲੈਕਟ੍ਰਾਨਿਕ ਵਿਧੀ ਰਾਹੀਂ ਵੋਟ ਬਣਾਉਣ, ਵੋਟਰ ਕਾਰਡ ਹਾਸਲ ਕਰਨ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਹਾਇਕ ਨੌਡਲ ਅਫ਼ਸਰ ਮੋਹਿਤ ਕੋਸ਼ਲ, ਮਿਸ ਪੂਜਾ ਚਾਵਲਾਂ ਬਰਿੰਦਰ ਸਿੰਘ ਸ੍ਰੀ ਦਿਲਬਰ ਸਿੰਘ ਸਵੀਪ ਨੋਡਲ ਅਫ਼ਸਰ ਸਨੌਰ-ਕੰਮ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ ਪਟਿਆਲਾ),ਜਤਿੰਦਰ ਕੁਮਾਰ ਸੁਪਰਵਾਇਜ਼ਰ ਭੁਪਿੰਦਰ ਸਿੰਘ ਡਾਰੀ, ਬੀ.ਐਲ.ਓ., ਕੰਵਲਜੀਤ ਸਿੰਘ, ਬੀ.ਐਲ.ਓ., ਰਵਿੰਦਰ ਸਿੰਘ ਬੀ.ਐਲ.ਓ., ਰਿਸ਼ੀ ਪਾਲ ਬੀ.ਐਲ.ਓ., ਦਲੀਪ ਕੁਮਾਰ ਬੀ.ਐਲ.ਓ., ਮਨਜੀਤ ਪਾਲ ਬੀ.ਐਲ.ਓ., ਰਣਬੀਰ ਸਿੰਘ ਬੀ.ਐਲ.ਓ. ਮਨੋਜ ਕੁਮਾਰ ਤੇ ਵਿਸ਼ੇਸ਼ ਤੌਰ ਤੇ ਵਿਜ਼ਟ ਕੀਤਾ ਗਿਆ।