ਪਟਿਆਲਾ, 23 ਨਵੰਬਰ:
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਦੇ ਨਿਰਦੇਸ਼ਾਂ ਤਹਿਤ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ ਸਵਿੰਦਰ ਸਿੰਘ ਰੇਖੀ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੋਟ ਦੇ ਮਹੱਤਵ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਸਾਨੂੰ ਆਪਣੇ ਵੋਟ ਦੀ ਵਰਤੋਂ ਬਿਨਾਂ ਕਿਸੇ ਜਾਤ, ਧਰਮ, ਡਰ ਜਾਂ ਲਾਲਚ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਹੈ, ਪ੍ਰੋਗਰਾਮ ਵਿੱਚ ਆਪਣੇ ਵਿਚਾਰ ਦਿੰਦਿਆਂ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਨੇ ਪ੍ਰੋਫੈਸਰ ਰੇਖੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਆਏ ਮੋਹਿਤ ਕੌਸ਼ਲ, ਬਰਿੰਦਰ ਸਿੰਘ, ਪੂਜਾ ਚਾਵਲਾ ਅਤੇ ਅਵਤਾਰ ਸਿੰਘ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਫ਼ੀਲਖ਼ਾਨਾ ਸਕੂਲ ਦੇ ਕੈਂਪਸ ਅੰਬੈਸਡਰਜ਼ ਅਤੇ ਸਟਾਫ਼ ਵੱਲੋਂ 261 ਭਵਿੱਖ ਦੇ ਵੋਟਰਾਂ ਦੇ ਫਾਰਮ ਨੰਬਰ 6 ਭਰੇ ਗਏ ਹਨ, ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਫ਼ੀਲਖ਼ਾਨਾ ਸਕੂਲ ਦੇ ਵੋਟਰ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਐਨ ਐਸ ਐਸ ਵਲੰਟੀਅਰਜ਼ ਦਾ ਸਨਮਾਨ ਸਰਟੀਫਿਕੇਟ ਦੇ ਕੇ ਕੀਤਾ ਗਿਆ, ਸਵੀਪ ਨੋਡਲ ਅਫ਼ਸਰ ਮਨੋਜ ਥਾਪਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੋਟਰ ਨੂੰ ਸੁੰਹ ਚੁਕਾਈ, ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਂਪਸ ਅੰਬੈਸਡਰ ਵਿਦਿਆਰਥੀ ਸਾਕਸ਼ੀ ਅਤੇ ਰਮਨਦੀਪ ਕੌਰ ਨੇ ਸਾਂਝੇ ਰੂਪ ਵਿੱਚ ਮੰਚ ਸੰਚਾਲਨ ਬਾਖੂਬੀ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਟਿਆਲਾ ਸ਼ਹਿਰ ਦੇ ਨਿਵਾਸੀਆਂ ਨੂੰ ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਤੋਂ ਤੋਪਖਾਨਾ ਮੋੜ, ਅਦਾਲਤ ਬਾਜ਼ਾਰ, ਅਨਾਰਦਾਨਾ ਚੌਂਕ ਤੇ ਟੋਭਾ ਧਿਆਨ ਸਿੰਘ ਕਲੋਨੀ ਤੋਂ ਹੁੰਦੇ ਹੋਏ, ਬਹੇੜਾ ਰੋਡ ਤੋਂ ਵਾਪਸੀ ਸਕੂਲ ਵਿੱਚ ਕਰਦੇ ਹੋਏ ਇੱਕ ਵੋਟਰ ਜਾਗਰੂਕਤਾ ਰੈਲੀ ਵੀ ਕੱਢੀ ਗਈ ਇਸ ਰੈਲੀ ਵਿੱਚ ਸਕੂਲ ਦੇ ਸਟਾਫ਼ ਅਤੇ 120 ਵਿਦਿਆਰਥੀਆਂ ਨੇ ਭਾਗ ਲਿਆ। ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਵਾਈਸ ਪ੍ਰਿੰਸੀਪਲ ਸਰਦਾਰ ਕੰਵਰਜੀਤ ਸਿੰਘ ਧਾਲੀਵਾਲ ਲੈਕਚਰਾਰ ਡਾਕਟਰ ਪਰਮਿੰਦਰ ਕੌਰ ਲੈਕਚਰਾਰ ਡਾ. ਸਪਨਾ ਸੇਠੀ, ਲੈਕਚਰਾਰ ਹਰਪ੍ਰੀਤ, ਮੈਡਮ ਤੇਜਵਿੰਦਰ ਪਾਲ ਕੌਰ, ਰਵਿੰਦਰ ਸਿੰਘ ਰਵੀ ਇਲੈਕਟੋਰਲ ਲਿਟਰੇਸੀ ਕਲੱਬ ਫ਼ੀਲਖ਼ਾਨਾ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।