UPDATED AT: SEPTEMBER 13, 2023
ਸੀਨੀਅਰ ਡਿਪਲੋਮੈਟ ਗੋਪਾਲ ਬਾਗਲੇ ਨੂੰ ਆਸਟਰੇਲੀਆ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਸ੍ਰੀ ਬਾਗਲੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਸ੍ਰੀਲੰਕਾ ਵਿੱਚ ਮੌਜੂਦਾ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੂੰ ਆਸਟਰੇਲੀਆ ਵਿੱਚ ਦੇਸ਼ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।’ ਬਾਗਲੇ ਆਸਟਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਜੋਂ ਮਨਪ੍ਰੀਤ ਵੋਹਰਾ ਦੀ ਥਾਂ ਲੈਣਗੇ।