ਪਟਿਆਲਾ 30 ਮਈ (ਆਪਣਾ ਪੰਜਾਬੀ ਡੈਸਕ): ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਲੋਕ ਸਭਾ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਦੇ ਹੱਕ ਵਿੱਚ ਪਟਿਆਲ਼ਾ ਦੇ ਮੁੱਖ ਬਾਜ਼ਾਰ ਵਿੱਚੋ ਕੱਢੇ ਰੋਡ ਸ਼ੋਅ ਵਿੱਚ ਠਾਠਾ ਮਾਰਦੇ ਇੱਕਠ ਨੇ ਪਟਿਆਲਾ ਆਪ ਦੇ ਨਾਮ ਨਾਲ ਗੂੰਜਣ ਲਾ ਦਿੱਤਾ। ਇਸ ਮੌਕੇ ਆਪ ਦੇ ਕਈ ਵਿਧਾਇਕ, ਚੇਅਰਮੈਨ, ਅਤੇ ਹੋਰ ਕਈ ਆਪੂ ਆਗੂ ਅਤੇ ਵਾਲੰਟੀਅਰਾਂ ਤੋਂ ਇਲਾਵਾ ਪਟਿਆਲਾ ਅਤੇ ਨਾਲ ਲਗਦੇ ਪਿੰਡਾਂ ਦੇ ਹਜ਼ਾਰਾ ਲੋਕ ਵੀ ਮੌਜੂਦ ਰਹੇ। ਇਸ ਮੌਕੇ ਪਾਰਟੀ ਦੇ ਦੋਹੇਂ ਮੁੱਖ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਕੈਬਿਨਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ, ਹਰਚੰਦ ਸਿੰਘ ਬਰਸਟ ਜਰਨਲ ਸਕੱਤਰ ਪੰਜਾਬ ਅਤੇ ਚੇਅਰਮੈਨ ਮੰਡੀ ਬੋਰਡ, ਰਣਜੋਧ ਸਿੰਘ ਹਡਾਣਾ ਚੈਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਪੰਜਾਬ, ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ, ਐਮ ਐਲ ਏ ਦੇਵ ਮਾਨ, ਜੱਸੀ ਸੋਹੀਆਵਾਲਾ ਚੇਅਰਮੈਨ, ਮੇਘ ਚੰਦ ਸ਼ੇਰ ਮਾਜਰਾ ਚੈਅਰਮੈਨ, ਇੰਦਰਜੀਤ ਸੰਧੂ ਵਾਈਸ ਚੇਅਰਮੈਨ, ਪ੍ਰੀਤੀ ਮਲਹੋਤਰਾ ਸਟੇਟ ਪ੍ਰਧਾਨ ਮਹਿਲਾ ਵਿੰਗ, ਤੇਜਿੰਦਰ ਮਹਿਤਾ ਪਟਿਆਲਾ ਸ਼ਹਿਰੀ ਪ੍ਰਧਾਨ, ਜਗਦੀਪ ਜੱਗਾ, ਪ੍ਰਦੀਪ ਜੋਸਨ, ਬਲਜਿੰਦਰ ਢਿਲੋਂ, ਸੁਭਾਸ਼ ਸ਼ਰਮਾ, ਵਿੱਕੀ ਘਨੌਰ, ਆਰ ਪੀ ਐੱਸ ਮਲਹੋਤਰਾ, ਐਡਵੋਕੇਟ ਰਾਹੁਲ ਸਿੰਘ, ਕਰਨਲ ਜੇ ਵੀ,ਬਲਵਿੰਦਰ ਝਾੜਵਾ, ਰਾਜਬੰਸ ਸਿੰਘ, ਸੁਖਦੇਵ ਸਿੰਘ, ਜੇ ਪੀ ਸਿੰਘ, ਅਮਰੀਕ ਸਿੰਘ ਬਾਂਗੜ, ਬਲਵਿੰਦਰ ਸੈਣੀ, ਪਾਰਸ, ਹਰਪਾਲ ਜੁਨੇਜਾ, ਗੁਲਜ਼ਾਰ ਪਟਿਆਲਵੀ, ਦੀਪਾ ਰਾਮਗੜ੍ਹ, ਸੁੱਖਦੇਵ ਸਿੰਘ, ਦੀਪਕ ਸੂਦ ਰਾਜਪੁਰਾ, ਪਾਰਸ ਸ਼ਰਮਾ, ਰਾਜਾ ਧੰਜੂ ਪ੍ਰਧਾਨ ਬੀ ਸੀ ਵਿੰਗ ਪਟਿਆਲਾ, ਪਰਵੀਨ ਛਾਬੜਾ, ਜਸਬੀਰ ਸਿੰਘ ਗਾਂਧੀ, ਵਿੱਕੀ ਘਨੌਰ, ਗੁਰਮੀਤ ਸਿੰਘ ਦੱਤ, ਹਰਿੰਦਰ ਕੋਹਲੀ, ਪਵਨ ਕੁਮਾਰ, ਤੇਜਿੰਦਰ ਜਗਦੀਪ ਜੱਗਾ, ਗੁਰਮੀਤ ਸਿੰਘ ਦੱਤ, ਗੁਰਚਰਨ ਸਿੰਘ ਭੰਗੂ, ਜਰਨੈਲ ਸਿੰਘ ਮੰਨੂ ਸੰਯੁਕਤ ਸਕੱਤਰ ਪੰਜਾਬ, ਧਰਮਿੰਦਰ ਸਿੰਘ ਸਾਹਪੁਰ, ਸਤਨਾਮ ਸਿੰਘ ਢੀਡਸਾਂ, ਰਾਕੇਸ ਕੁਮਾਰ ਬੱਗਾ, ਬਲਕਾਰ ਗੱਜੁਮਾਜਰਾ, ਗੁਲਜ਼ਾਰ ਵਿਰਕ, ਹੇਰੀ ਸਰਪੰਚ, ਜਸਵੀਦਰ ਸਿੰਘ ਸੇਰਗੜ ਅਤੇ ਹੋਰ ਕਈ ਪਾਰਟੀ ਵਰਕਰ ਅਤੇ ਹੋਰ ਸੈਕੜੇਂ ਸਥਾਨਕ ਲੋਕ ਮੌਜੂਦ ਸਨ।
ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਸਾਂਝੇ ਤੌਰ ਤੇ ਕਿਹਾ ਕਿ ਜਿੱਥੇ ਦੇਸ਼ ’ਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਜਾ ਰਿਹਾ, ਉਥੇ ਹੀ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤੋਂ ਹੀ ਸਾਬਕਾ ਪ੍ਰਧਾਨ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਦੇ ‘400 ਪਾਰ ਦੇ ਨਾਅਰੇ ਨੂੰ ਝੂਠਾ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਾਰਟੀ ਇਸ ਨੂੰ ਫਿਰਕੂ ਰੰਗ ਦੇ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਭਰ ਦੇ ਦਲਿਤ ਅਤੇ ਪੱਛੜੇ ਵਰਗ ਦੇ ਲੋਕ ਭਾਜਪਾ ਦੇ ਇਨ੍ਹਾਂ ਇਰਾਦਿਆਂ ਨੂੰ ਸਮਝ ਚੁੱਕੇ ਹਨ। ਭਾਜਪਾ ਪਹਿਲਾਂ ਕਹਿ ਰਹੀ ਸੀ ਕਿ ਮੋਦੀ ਦੀ ਗਾਰੰਟੀ, ਵਿਕਸਤ ਭਾਰਤ ਪਰ 19 ਅਪ੍ਰੈਲ ਅਤੇ 20 ਮਈ ਤੱਕ ਹੋਈਆਂ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਣਨੀਤੀ ਬਦਲ ਲਈ ਹੈ। ਵੋਟਿੰਗ ਦੇ ਅਲੱਗ ਅਲੱਗ ਪੜਾਆਂ ’ਚ ਇਹ ਸਪੱਸ਼ਟ ਹੋ ਗਿਆ ਸੀ ਕਿ ਦੱਖਣੀ ਭਾਰਤ ’ਚ ਭਾਜਪਾ ਦਾ ਸਫਾਇਆ ਹੋ ਗਿਆ ਹੈ ਅਤੇ ਉੱਤਰੀ ਭਾਰਤ, ਪੱਛਮੀ ਭਾਰਤ ਅਤੇ ਪੂਰਬੀ ਭਾਰਤ ’ਚ ਭਾਜਪਾ ਅੱਧੀ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ 10 ਸਾਲ ਬਾਅਦ ਵੀ ਉਹ ਮੰਗਲ-ਸੂਤਰ ਦੇ ਨਾਂ ੋਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਡਰਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਪੰਜਾਬ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ 10 ਸਾਲ ਬਾਅਦ ਵੀ ਉਹ ਮੰਗਲ-ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਡਰਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹ ਪੰਜਾਬ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ।
ਮੋਦੀ ਸਰਕਾਰ ਦੀ ਮਹਿੰਗਾਈ ਇੰਨੀ ਵੱਧ ਗਈ ਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਹੁੰਦੇ ਹੋਏ ਦਾ 440 ਵਾਲਾ ਸਲੰਡਰ 1100 ਰੁਪਏ ਹੋ ਗਿਆ ਅਤੇ ਹੁਣ ਵੋਟਾ ਵਾਲੀ ਰਾਜਨੀਤੀ ਖੇਡਦਿਆ 100 ਰੁਪਏ ਘਟਾ ਦਿੱਤਾ। ਉਨਾਂ ਕਿਹਾ ਕਿ ਮੈਂ ‘ਇੰਡੀਆ’ ਗੱਠਜੋੜ ਨਹੀਂ ਕਹਾਂਗਾ, ਇਹ ਜਨਬੰਧਨ ਹੈ। ਸਿਰਫ਼ ਇਹ ਗੱਠਜੋੜ ਹੀ ਭਾਜਪਾ ਦੇ ਖਿਲਾਫ ਨਹੀਂ ਲੜ ਰਿਹਾ, ਸਗੋਂ ਦੇਸ਼ ਦੇ ਲੋਕ, ਕਿਸਾਨ, ਨੌਜਵਾਨ, ਔਰਤਾਂ, ਦਲਿਤ ਅਤੇ ਆਦਿਵਾਸੀ ਇਹ ਸਾਰੇ ਇਸ ਦਾ ਮੁਕਾਬਲਾ ਕਰ ਰਹੇ ਹਨ। ਪਹਿਲੇ ਪੜਾਵਾਂ ’ਚ ਜਨਤਾ ਦੀ ਨਾਰਾਜ਼ਗੀ ਸਾਫ਼ ਨਜ਼ਰ ਆਈ ਹੈ ਆਖਰੀ ਪੜਾਅ ਬਾਕੀ ਹੈ। ਸਾਡੇ ਦੇਸ਼ ’ਚ ਚੋਣਾਂ ਕੌਣ ਬਣੇਗਾ ਪ੍ਰਧਾਨ ਮੰਤਰੀ ਲਈ ਨਹੀਂ ਹੁੰਦੀਆਂ, ਅਸੀਂ ਇਕ ਪਾਰਟੀ ਕੇਂਦਰਿਤ ਲੋਕਤੰਤਰ ਹਾਂ। ਜਿਸ ਪਾਰਟੀ ਨੂੰ ਲੋਕ ਫ਼ਤਵਾ ਮਿਲਦਾ ਹੈ, ਉਹੀ ਪਾਰਟੀ ਆਪਣਾ ਨੇਤਾ ਚੁਣਦੀ ਹੈ ਅਤੇ ਉਹੀ ਨੇਤਾ ਪ੍ਰਧਾਨ ਮੰਤਰੀ ਬਣਦਾ ਹੈ। 2004 ’ਚ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ 23 ਦਿਨ ਦਾ ਸਮਾਂ ਲੱਗਾ ਸੀ ਪਰ ਇਸ ਵਾਰ 20 ਸਾਲ ਬਾਅਦ 2024 ’ਚ ਪ੍ਰਧਾਨ ਮੰਤਰੀ ਚੁਣਨ ’ਚ ਇਕ ਦਿਨ ਦਾ ਸਮਾਂ ਵੀ ਨਹੀਂ ਲੱਗੇਗਾ। 4 ਤਰੀਕ ਨੂੰ ਲੋਕ ਫਤਵਾ ਮਿਲੇਗਾ ਅਤੇ 5 ਨੂੰ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਆਪਣਾ ਨੇਤਾ ਚੁਣਨਗੀਆਂ।
ਹੋਰ ਬੋਲਦਿਆਂ ਉਨਾਂ ਸਾਂਝੇ ਤੌਰ ਤੇ ਕਿਹਾ ਕਿ ਇੰਡਿਆਂ ਗੱਠਜੋੜ ਦੀ ਸਰਕਾਰ ਬਨਣ ਮਗਰੋਂ ਸਭ ਤੋਂ ਵੱਡੀ ਪੰਜਾਬ ’ਚ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਾ ਹੈ। ਇਸ ਤੋਂ ਇਲਾਵਾ ਐਮ ਐਸ ਪੀ ਨੂੰ ਲੀਗਲ ਗਾਰੰਟੀ ਦੇਣਾ, ਕਰਜ਼ਾ ਮੁਆਫ਼ ਕਰਨਾ, ਦਰਾਮਦ ਬਰਾਮਦ ਪਾਲਿਸੀ ਬਣਾਉਣਾ ਅਤੇ ਭੋਂ ਪ੍ਰਾਪਤੀ ਕਾਨੂੰਨ, ਜਿਸ ਨੂੰ ਕਮਜ਼ੋਰ ਕੀਤਾ ਗਿਆ ਹੈ, ਉਸ ਨੂੰ ਮਜ਼ਬੂਤ ਕਰਨਾ ਹੈ। ਲੁਧਿਆਣਾ, ਜਲੰਧਰ, ਬਟਾਲਾ ਵਰਗੇ ਸ਼ਹਿਰਾਂ ’ਚ ਲਘੂ ਉਦਯੋਗ ਜੋ ਨੋਟਬੰਦੀ ਅਤੇ ਜੀ ਐਸ ਟੀ ਕਾਰਨ ਬੰਦ ਪਏ ਹੋਏ ਹਨ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰਨਾ ਹੈ। ਖਾਸ ਕਰ ਕੇ ਇੱਥੋਂ ਦੇ ਵਾਤਾਵਰਣ ਨੂੰ ਲੈ ਕੇ ਵੀ ਕਈ ਅਹਿਮ ਮੁੱਦੇ ਹਨ, ਜਿਵੇਂ ਕਿ ਹਵਾ ਪ੍ਰਦੂਸ਼ਣ ਹੋ ਰਿਹਾ ਹੈ, ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ, ਇਹ ਕਾਫੀ ਗੰਭੀਰ ਸਮੱਸਿਆਵਾਂ ਹਨ। ਪੰਜਾਬ ’ਚ ਅਮਨ ਤੇ ਸ਼ਾਂਤੀ ਵਿਗਾੜਨ ਲਈ ਜੋ ਸਾਜ਼ਿਸ਼ ਭਾਜਪਾ ਰਚ ਰਹੀ ਹੈ, ਉਸ ਦਾ ਫੋਰੀ ਹੱਲ ਕਰਨਾ ਵੀ ਪ੍ਰਾਥਮਿਕਤਾ ਹੋਵੇਗਾ।
ਉਨ੍ਹਾ ਕਿਹਾ ਕਿ ਪਿਛਲੇ 10 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਪੂੰਜੀਪਤੀਆਂ ਦਾ 16,00,000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ, ਨਾ ਕਿ ਕਿਸਾਨਾਂ ਦਾ। ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਇਹ ਬਹੁਤ ਮੰਦਭਾਗਾ ਹੈ ਕਿ ਮੋਦੀ ਸਰਕਾਰ ’ਚ ਕਿਸਾਨਾਂ ਦਾ ਅਪਮਾਨ ਤੇ ਚੰਦਾ ਦਾਤਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਅੰਨਦਾਤਾ ਦਾ ਸਨਮਾਨ ਸਾਡੇ ‘ਇੰਡੀਆ’ ਗੱਠਜੋੜ ਦਾ ਮੂਲ ਸਿਧਾਂਤ ਹੋਵੇਗਾ। ਪੰਜਾਬ ’ਚ ਲੋਕਾਂ ਵਿਚ ਭਾਜਪਾ ਪ੍ਰਤੀ ਬਹੁਤ ਗੁੱਸਾ ਹੈ ਅਤੇ ਭਾਜਪਾ ਦੇ ਕਈ ਉਮੀਦਵਾਰ ਤਾਂ ਪਿੰਡਾਂ ਵਿਚ ਵੋਟਾਂ ਮੰਗਣ ਤਕ ਨਹੀਂ ਜਾ ਸਕੇ। ‘ਇੰਡੀਆ’ ਗੱਠਜੋੜ ਨੂੰ ਕੌਮੀ ਪੱਧਰ ’ਤੇ ਜੋ ਲੋਕ ਫਤਵਾ ਮਿਲੇਗਾ, ਉਸ ਵਿਚ ਪੰਜਾਬ ਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਅਸੀ ਕੰਮ ਦੀ ਰਾਜਨੀਤੀ ਕਰਦੇ ਹਾਂ। ਪਿਛਲੇ ਦੋ ਸਾਲਾਂ ਵਿੱਚ ਅਸੀਂ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। 829 ਮੁਹੱਲਾ ਕਲੀਨਿਕ ਖੋਲ੍ਹੇ, ਜਿਸ ਵਿੱਚ ਹੁਣ ਤੱਕ ਕਰੀਬ ਡੇਢ ਕਰੋੜ ਲੋਕ ਮੁਫ਼ਤ ਇਲਾਜ ਕਰਵਾ ਚੁੱਕੇ ਹਨ।ਇਸ ਤੋਂ ਇਲਾਵਾ ਇੰਡਸਟਰੀ ਦੀ ਸਹੂਲਤ ਲਈ ਅਸੀਂ ਇੰਡਸਟਰੀ ਨੂੰ ਸਾਰੀ ਕਾਗ਼ਜ਼ੀ ਪ੍ਰਕਿਿਰਆ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਇੰਡਸਟਰੀ ਲਈ ਹਰਾ ਸਟੈਂਪ ਜਾਰੀ ਕੀਤਾ ਹੈ, ਜਿਸ ਵਿੱਚ ਸਾਰੀ ਕਾਗ਼ਜ਼ੀ ਪ੍ਰਕਿਿਰਆ ਇਕੱਠੀ ਹੀ ਹੋ ਜਾਂਦੀ ਹੈ ਅਤੇ ਉਹਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪੈਂਦੀ। ਉੱਥੇ ਹੀ ਪ੍ਰਾਈਵੇਟ ਕਾਲੋਨੀਆਂ ਲਈ ਅਸੀਂ ਲਾਲ-ਸਟੈਂਪ ਬਣਾ ਦਿੱਤਾ ਹੈ, ਤਾਂਕਿ ਭਵਿੱਖ ਵਿੱਚ ਕੋਈ ਗ਼ੈਰਕਾਨੂੰਨੀ ਕਲੋਨੀ ਨਾ ਬਣ ਸਕੇ।
ਜਨਸਭਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਬਲਬੀਰ ਸਿੰਘ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਜਨ ਸਭਾ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਆਪ ਆਮ ਲੋਕਾਂ ਦੀ ਪਾਰਟੀ ਹੈ ਅਤੇ ਹੁਣ ਵੀ ਜਿੱਤਣ ਮਗਰੋਂ ਇੱਕ ਨਵੇਂ ਸਮਾਜ ਦੀ ਸ਼ੁਰੂਆਤ ਕਰਦਿਆ ਆਮ ਲੋਕਾਂ ਦੀਆਂ ਮੁਢਲੀਆਂ ਲੋੜਾਂ ਲਈ ਹੋਣ ਵਾਲੇ ਕੰਮਾਂ ਲਈ ਕੰਮ ਕਰੇਗੀ। ਉਹਨਾਂ ਅਪੀਲ ਕੀਤੀ ਕਿ 1 ਜੂਨ ਨੂੰ ਪਟਿਆਲਾ ਵਾਲਿਆਂ ਵੱਲੋਂ ਪਈਆਂ ਹੋਈਆਂ ਵੋਟਾਂ ਪੰਜਾਬ ਹੀ ਨਹੀ ਦੇਸ਼ ਵਿੱਚ ਵੀ ਇੱਕ ਨਵਾਂ ਰਿਕਾਰਡ ਕਾਇਮ ਕਰਨ, ਤਾਂ ਜ਼ੋ ਮੋਦੀ ਸਰਕਾਰ ਦਾ ਤਖਤਾ ਪਲਟ ਕਰਨ ਵਿੱਚ ਪਟਿਆਲੇ ਦੇ ਲੋਕਾਂ ਦਾ ਨਾਂਮ ਸਭ ਤੋਂ ਅੱਗੇ ਹੋਵੇ।